ਭਾਰਤੀ ਰੇਲਵੇ ਨੇ ਬਣਾਇਆ ਦੇਸ਼ ਦਾ ਸੱਭ ਤੋਂ ਸ਼ਕਤੀਸ਼ਾਲੀ 'ਮੇਡ ਇਨ ਇੰਡੀਆ' ਇੰਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੇਸ਼ ਦੀ ਸੱਭ ਤੋਂ ਸ਼ਕਤੀਸ਼ਾਲੀ ਰੇਲ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਦੇਸ਼ ਵਿਚ

File Photo

ਨਵੀਂ ਦਿੱਲੀ, 20 ਮਈ : ਭਾਰਤੀ ਰੇਲਵੇ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੇਸ਼ ਦੀ ਸੱਭ ਤੋਂ ਸ਼ਕਤੀਸ਼ਾਲੀ ਰੇਲ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਦੇਸ਼ ਵਿਚ ਬਣਿਆ ਪਹਿਲਾ ਰੇਲ ਇੰਜਨ 118 ਮਾਲ ਡੱਬਿਆਂ ਨਾਲ ਦੀਨ ਦਿਆਲ ਉਪਾਧਿਆਏ ਸਟੇਸ਼ਨ ਤੋਂ ਧਨਬਾਦ ਡਵੀਜ਼ਨ ਲਈ ਰਵਾਨਾ ਹੋਇਆ। 12000 ਹਾਰਸ ਪਾਵਰ ਦੀ ਸਮਰਥਾ ਵਾਲੇ ਇੰਜਨ ਦਾ ਇਸਤੇਮਾਲ ਮਾਲ ਢੁਆਈ ਲਈ ਕੀਤਾ ਜਾਵੇਗਾ।

ਭਾਰਤ ਉੱਚ ਹਾਰਸ ਪਾਵਰ ਲੋਕੋਮੋਟਿਵ (ਇੰਜਨ) ਤਿਆਰ ਕਰਨ ਵਾਲੇ ਉਚ ਵਰਗ ਵਿਚ ਸ਼ਾਮਲ ਹੋਣ ਵਾਲਾ ਵਿਸ਼ਵ ਦਾ 6ਵਾਂ ਦੇਸ਼ ਬਣ ਗਿਆ। ਇਹ ਪਹਿਲੀ ਵਾਰ ਹੈ ਕਿ ਜਦੋਂ ਉੱਚ ਹਾਰਸ ਪਾਵਰ ਦਾ ਇੰਜਨ ਵੱਡੀ ਲਾਈਨ ਦੇ ਟਰੈਕ 'ਤੇ ਚਲਾਇਆ ਗਿਆ ਹੈ। ਬਿਹਾਰ ਦੇ ਮਧੇਪੁਰਾ ਇਲੈਕਟ੍ਰਿਕ ਲੋਕੋ ਫ਼ੈਕਟਰੀ ਵਿਚ ਬਣਿਆ ਇਹ ਇੰਜਨ ਭਾਰਤੀ ਰੇਲਵੇ ਅਤੇ ਯੂਰਪੀਅਨ ਕੰਪਨੀ ਅਲਾਸਟਰੋਮ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।

ਮਧੇਪੁਰਾ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਈਵੇਟ ਲਿਮਟਿਡ (ਐਮਈਐਲਪੀਐਲ) 11 ਸਾਲਾਂ ਵਿਚ 800 ਅਤਿ ਆਧੁਨਿਕ 12000 ਐਚਪੀ ਇਲੈਕਟ੍ਰਿਕ ਇੰਜਣ ਤਿਆਰ ਕਰੇਗੀ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਇਸ ਪ੍ਰਾਪਤੀ ਬਾਰੇ ਟਵੀਟ ਕੀਤਾ ਹੈ।  (ਏਜੰਸੀ)