ਯੂਪੀ ਜਾਣ ਲਈ ਖੜੀਆਂ 400 ਬਸਾਂ ਦੀ ਵਾਪਸੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਣ ਲਈ ਕਾਂਗਰਸ ਦੁਆਰਾ ਮੰਗਵਾਈਆਂ ਗਈਆਂ ਲਗਭਗ 400 ਬਸਾਂ ਵਾਪਸ

File Photo

ਲਖਨਊ, 20 ਮਈ : ਯੂਪੀ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਣ ਲਈ ਕਾਂਗਰਸ ਦੁਆਰਾ ਮੰਗਵਾਈਆਂ ਗਈਆਂ ਲਗਭਗ 400 ਬਸਾਂ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ। ਇਹ ਬਸਾਂ ਭਰਤਪੁਰ ਜ਼ਿਲ੍ਹੇ ਵਿਚ ਰਾਜਸਥਾਨ ਯੂਪੀ ਬਾਰਡਰ 'ਤੇ ਖੜੀਆਂ ਸਨ।

ਯੂਪੀ ਸਰਕਾਰ ਦੀ ਆਗਿਆ ਨਾ ਮਿਲਣ ਕਾਰਨ ਬਸਾਂ ਹੁਣ ਵਾਪਸ ਜਾ ਰਹੀਆਂ ਹਨ। ਦੋਹਾਂ ਰਾਜਾਂ ਦੇ ਬਾਰਡਰ ਲਾਗੇ ਉੱਚਾ ਨਗਲਾ ਵਿਚ ਲਗਭਗ 400 ਬਸਾਂ ਪਿਛਲੇ ਦੋ ਦਿਨਾਂ ਤੋਂ ਖੜੀਆਂ ਸਨ।   (ਏਜੰਸੀ)