ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਨੂੰ ਰੇਪ ਦੇ ਇਲਜ਼ਾਮਾਂ ਤੋਂ ਕੀਤਾ ਬਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਕੌਣ ਸੀ ਤਰੁਣ ਤੇਜਪਾਲ

journalist Tarun Tejpal

ਨਵੀਂ ਦਿੱਲੀ– ਜਿਨਸੀ ਸੋਸ਼ਣ ਮਾਮਲੇ ’ਚ ਪੱਤਰਕਾਰ ਤਰੁਣ ਤੇਜਪਾਲ ਨੂੰ ਵੱਡੀ ਰਾਹਤ ਮਿਲੀ ਹੈ। 8 ਸਾਲਾਂ ਬਾਅਦ ਗੋਆ ਦੀ ਸੈਸ਼ਨ ਕੋਰਟ ਨੇ ਤਰੁਣ ਤੇਜਪਾਲ ਨੂੰ ਬਰੀ ਕਰ ਦਿੱਤਾ ਹੈ। ਗੋਆ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਫੈਸਲੇ ਨੂੰ ਚੁਣੌਤੀ ਦੇਵਾਂਗੇ। ਜ਼ਿਕਰਯੋਗ ਹੈ ਕਿ ਤਹਿਲਕਾ ਮੈਗਜ਼ੀਨ ਦੇ ਸਾਬਕਾ ਪ੍ਰਧਾਨ ਸੰਪਾਦਕ ਤਰੁਣ ਤੇਜਪਾਲ ’ਤੇ 2013 ’ਚ ਗੋਆ ਦੇ ਇਕ ਲਗਜ਼ਰੀ ਹੋਟਲ ਦੀ ਲਿਫਟ ’ਚ ਮਹਿਲਾ ਸਾਥੀ ਦਾ ਯੌਨ ਉਤਪੀੜਨ ਕਰਨ ਦਾ ਦੋਸ਼ ਲੱਗਾ ਸੀ। 
ਪੱਤਰਕਾਰ ਤਰੁਣ ਤੇਜਪਾਲ ’ਤੇ ਸਾਥੀ ਕਰਮਚਾਰੀ ਨੇ ਹੀ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਸੀ।

ਇਸ ਤੋਂ ਬਾਅਦ ਤਰੁਣ ਤੇਜਪਾਲ ਖ਼ਿਲਾਫ਼ ਗੋਆ ਪੁਲਿਸ ਨੇ ਨਵੰਬਰ 2013 ’ਚ ਐੱਫ.ਆਈ.ਆਰ. ਦਰਜ ਕੀਤੀ ਸੀ। ਫਿਰ ਤਰੁਣ ਤੇਜਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਤਰੁਣ ਤੇਜਪਾਲ ਮਈ 2014 ਤੋਂ ਜਮਾਨਤ ’ਤੇ ਬਾਹਰ ਹਨ। ਗੋਆ ਪੁਲਿਸ ਨੇ ਫਰਵਰੀ 2014 ’ਚ ਉਨ੍ਹਾਂ ਖ਼ਿਲਾਫ਼ 2846 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। 

ਤਰੁਣ ਤੇਜਪਾਲ ਨੂੰ ਕੇਸ ਵਿੱਚ 30 ਨਵੰਬਰ 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਉੱਪਰ ਆਈਪੀਸੀ ਦੀ ਧਾਰਾ 341 ਤਹਿਤ (ਗ਼ਲਤ ਤਰੀਕੇ ਨਾਲ ਕਾਬੂ ਕਰਨਾ) ਧਾਰਾ 342 ( ਗ਼ਲਤ ਤਰੀਕੇ ਨਾਲ ਬੰਦੀ ਬਣਾਉਣਾ), ਧਾਰਾ 354-ਏ ( ਕਿਸੇ ਔਰਤ ਨਾਲ ਜਿਨਸੀ ਦੁਰਵਿਹਾਰ ਅਤੇ ਕੁਆਰ ਭੰਗ ਕਰਨ ਦੀ ਕੋਸ਼ਿਸ਼),ਧਾਰਾ 376 (ਬਲਾਤਕਾਰ) ਲਾਈਆਂ ਗਈਆਂ ਸਨ।

ਕੀ ਸੀ ਦੋਸ਼ 
ਤਰੁਣ ਤੇਜਪਾਲ ’ਤੇ ਸਾਥੀ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਗੋਆ ’ਚ ਤਹਿਲਕਾ ਦਾ ਇਕ ਈਵੈਂਟ ਸੀ, ਉਸ ਰਾਤ ਜਦੋਂ ਉਹ ਇਕ ਮਹਿਮਾਨ ਨੂੰ ਉਸ ਦੇ ਕਮਰੇ ਤਕ ਛੱਡ ਕੇ ਵਾਪਸ ਆ ਰਹੀ ਸੀ ਤਾਂ ਇਸੇ ਹੋਟਲ ਦੇ ਬਲਾਕ 7 ਦੀ ਇਕ ਲਿਫਟ ਦੇ ਸਾਹਮਣੇ ਉਸ ਨੂੰ ਉਸ ਦੇ ਬੌਸ ਤਰੁਣ ਤੇਜਪਾਲ ਮਿਲ ਗਏ। ਤੇਜਪਾਲ ਨੇ ਮਹਿਮਾਨ ਨੂੰ ਦੁਬਾਰਾ ਜਗਾਉਣ ਦੀ ਗੱਲ ਕਹਿ ਕੇ ਅਚਾਨਕ ਉਸ ਨੂੰ ਵਾਪਸ ਉਸੇ ਲਿਫਟ ਦੇ ਅੰਦਰ ਖਿੱਚ ਲਿਆ। 

ਇਸੇ ਦਰਮਿਆਨ ਤੇਜਪਾਲ ਨੇ ਲਿਫਟ ਦੇ ਬਟਨ ਕੁਝ ਇਸ ਤਰ੍ਹਾਂ ਦਬਾਉਣੇ ਸ਼ੁਰੂ ਕੀਤੇ, ਜਿਸ ਨਾਲ ਨਾ ਤਾਂ ਲਿਫਟ ਕਿਤੇ ਰੁਕੀ ਅਤੇ ਨਾ ਹੀ ਦਰਵਾਜਾ ਖੁੱਲ੍ਹਿਆ।  
ਤਰੁਣ ਤੇਜਪਾਲ ਨੇ ਸਾਲ 2000 ਵਿਚ ਤਹਿਲਕਾ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਸੀ। ਤਹਿਲਕਾ ਨੇ ਬਹੁਤ ਘੱਟ ਸਮੇਂ ਵਿੱਚ ਖੋਜੀ ਪੱਤਰਕਾਰਤਾ ਕਰਨ ਲਈ ਬਹੁਤ ਘੱਟ ਸਮੇਂ ਵਿੱਚ ਨਾਮ ਖੱਟ ਲਿਆ ਸੀ। ਸਟਿੰਗ ਆਪਰੇਸ਼ਨ ਤਹਿਲਕਾ ਦੀ ਖਾਸੀਅਤ ਸੀ। ਤਹਿਲਕਾ ਮੈਗਜ਼ੀਨ ਨੇ ਸਭ ਤੋਂ ਜ਼ਿਆਦਾ ਨਾਂ 2011 ਵਿੱਚ ਆਪਣੇ ਆਪਰੇਸ਼ਨ ਵੈਸਟ ਐਂਡ ਦੇ ਲਈ ਕਮਾਇਆ। ਰਿਪੋਰਟਰਾਂ ਨੇ ਖੁਦ ਨੂੰ ਹਥਿਆਰਾਂ ਦੇ ਡੀਲਰ ਦੇ ਤੌਰ 'ਤੇ ਪੇਸ਼ ਕੀਤਾ, ਰਿਸ਼ਵਤ ਅਤੇ ਵੇਸਵਾਵਾਂ ਦੇ ਆਫਰ ਵੀ ਦਿੱਤੇ।

ਫੌਜੀ ਅਧਿਕਾਰੀਆਂ, ਨੌਕਰਸ਼ਾਹਾਂ ਅਤੇ ਇੱਥੋ ਤੱਕ ਕਿ ਸੱਤਾਧਾਰੀ ਭਾਰਤੀ ਜਨਤਾ ਦੇ ਆਗੂ ਨੂੰ ਵੀ ਹਥਿਆਰਾਂ ਦੀ ਡੀਲ ਕਰਾਉਣ ਲਈ ਰਿਸ਼ਤਵਰ ਲੈਂਦੇ ਹੋਏ ਹਿਡਨ ਕੈਮਰੇ ਵਿੱਚ ਕੈਦ ਕੀਤਾ ਸੀ। ਉਸੇ ਸਾਲ ਏਸ਼ਿਆਵੀਕ ਮੈਗਜ਼ੀਨ ਨੇ ਤੇਜਪਾਲ ਨੂੰ ਏਸ਼ਿਆ ਦੇ 50 ਸਭ ਤੋਂ ਤਾਕਤਵਰ ਪੱਤਰਕਾਰਾਂ ਵਿੱਚੋਂ ਇੱਕ ਮੰਨਿਆ ਸੀ। ਤਹਿਲਕਾ ਮੈਗਜ਼ੀਨ ਦੇ ਸਟਿੰਗ ਦੀ ਤੁਲਨਾ ਬ੍ਰਿਟੇਨ ਦੇ ਗਾਰਡਿਅਨ ਅਖ਼ਬਾਰ ਨੇ ਅਮਰੀਕਾ ਦੇ 'ਵਾਟਰਗੇਟ' ਮਾਮਲੇ ਨਾਲ ਕੀਤੀ।
ਸਾਬਕਾ ਫੌਜੀ ਅਫ਼ਸਰ ਦੇ ਪੁੱਤਰ ਤਰੁਣ ਤੇਜਪਾਲ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਤਹਿਲਕਾ ਤੋਂ ਪਹਿਲਾਂ ਉਹ ਆਊਟਲੁੱਕ ਤੇ ਇੰਡੀਆ ਟੁਡੇ 'ਚ ਕੰਮ ਕਰ ਚੁੱਕੇ ਸਨ।