ਉੱਤਰ ਪ੍ਰਦੇਸ਼: ਕੇਂਦਰੀ ਮੰਤਰੀ ਡਾ. ਸੰਜੀਵ ਬਾਲਿਆਨ ਦੇ ਦੂਜੇ ਭਰਾ ਦੀ ਵੀ ਕੋਰੋਨਾ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਰ ਦਿਨ ਪਹਿਲਾ ਹੋਈ ਸੀ ਵੱਡੇ ਭਰਾ ਦੀ ਮੌਤ

Sanjeev Balyan

ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਡਾ. ਸੰਜੀਵ ਬਾਲਿਆਨ ਦੇ ਭਰਾ ਰਾਹੁਲ ਬਾਲਿਆਨ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਚਾਰ ਦਿਨ ਪਹਿਲਾਂ ਸੰਜੀਵ ਬਾਲਿਆਨ ਦੇ ਦੂਸਰੇ ਭਰਾ ਅਤੇ ਨਵੇਂ ਚੁਣੇ ਗਏ ਪਿੰਡ ਦੇ ਮੁਖੀ ਜਤਿੰਦਰ ਬਾਲਿਆਨ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ।

 18 ਮਈ ਨੂੰ ਰਾਹੁਲ ਬਾਲਿਆਨ ਦੇ ਛੋਟੇ ਭਰਾ ਜਿਤੇਂਦਰ ਬਾਲਿਆਨ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ। ਜਤਿੰਦਰ ਬਾਲਿਆਨ ਕੁਟਬੀ ਦੇ ਨਵੇਂ ਚੁਣੇ ਗਏ ਪਿੰਡ ਦੇ ਮੁਖੀ ਸਨ। ਪੰਚਾਇਤੀ ਚੋਣਾਂ ਦੌਰਾਨ ਰਾਹੁਲ ਬਾਲਿਆਨ ਅਤੇ ਨਵੇਂ ਚੁਣੇ ਗਏ ਪਿੰਡ ਮੁਖੀ ਜਤਿੰਦਰ ਬਾਲਿਆਨ ਕੋਰੋਨਾ ਸੰਕਰਮਿਤ ਹੋ ਗਏ ਸਨ।

ਹਾਲਤ ਗੰਭੀਰ ਹੋਣ ਤੇ ਦੋਵਾਂ ਨੂੰ 24 ਅਪ੍ਰੈਲ ਨੂੰ ਰਿਸ਼ੀਕੇਸ਼ ਏਮਜ਼ ਵਿਖੇ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਜਤਿੰਦਰ ਬਾਲਿਆਨ ਦੀ 18 ਮਈ ਨੂੰ ਮੌਤ ਹੋ ਗਈ ਸੀ। ਰਾਹੁਲ ਬਾਲਿਆਨ ਵੀ ਵੈਂਟੀਲੇਟਰ 'ਤੇ ਸਨ ਅਤੇ ਸ਼ੁੱਕਰਵਾਰ ਦੁਪਹਿਰ 2:30 ਵਜੇ ਏਮਜ਼ ਵਿਖੇ ਆਖਰੀ ਸਾਹ ਲਏ।