ਸਭ ਤੋਂ ਮਹਿੰਗੀ ਨਿਲਾਮੀ: 1100 ਕਰੋੜ (143 ਮਿਲੀਅਨ ਡਾਲਰ) ਦੀ ਵਿਕੀ Mercedes Benz 300 SLR
ਸਾਲ 1955 'ਚ ਬਣਾਏ ਗਏ ਸੀ ਇਸ ਦੇ ਦੋ ਮਾਡਲ
ਨਵੀਂ ਦਿੱਲੀ - ਮਰਸਿਡੀਜ਼ ਕਾਰਾਂ ਦਾ ਹਮੇਸ਼ਾ ਜਲਵਾ ਰਿਹਾ ਹੈ। ਸਾਲ 1955 'ਚ ਬਣੀ ਮਰਸਡੀਜ਼-ਬੈਂਜ਼-300 SLR ਕਾਰ ਹੁਣ 1105 ਕਰੋੜ ਰੁਪਏ 'ਚ ਵਿਕਣ ਵਾਲੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ। ਇਸ ਨੇ 1962 ਵਿਚ ਬਣੀ ਅਤੇ 2018 ਵਿਚ 375 ਕਰੋੜ ਵਿਚ ਵਿਕੀ ਫੇਰਾਰੀ-ਜੀਟੀਓ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਕਾਰ ਜਰਮਨੀ ਵਿਚ ਇੱਕ ਗੁਪਤ ਨਿਲਾਮੀ ਰਾਹੀਂ ਵੇਚੀ ਗਈ ਸੀ। ਦੁਨੀਆ ਦੀ ਸਭ ਤੋਂ ਮਹਿੰਗੀ ਵਿੰਟੇਜ ਮਰਸਿਡੀਜ਼ ਖਰੀਦਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਗਿਆ ਹੈ ਪਰ ਇਕ ਮੀਡੀਆ ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਇਹ ਕਾਰ ਅਮਰੀਕੀ ਵਪਾਰੀ ਡੇਵਿਡ ਮੈਕਨੀਲ ਨੇ ਖਰੀਦੀ ਹੈ।
ਇਸ ਰਕਮ ਦਾ ਭੁਗਤਾਨ ਕਰਨ ਦੇ ਬਾਵਜੂਦ ਕਾਰ ਦੇ ਨਵੇਂ ਮਾਲਕ ਨੂੰ ਨਾ ਤਾਂ ਇਸ ਨੂੰ ਘਰ ਲਿਜਾਣ ਦਿੱਤਾ ਜਾਵੇਗਾ ਅਤੇ ਨਾ ਹੀ ਉਹ ਹਰ ਰੋਜ਼ ਇਸ ਨੂੰ ਸੜਕਾਂ 'ਤੇ ਲੈ ਕੇ ਜਾ ਸਕੇਗਾ। ਸੌਦੇ ਦੇ ਅਨੁਸਾਰ, ਇਸ ਕੀਮਤੀ ਕਾਰ ਨੂੰ ਜਰਮਨੀ ਦੇ ਸਟਟਗਾਰਟ ਵਿਚ ਮਰਸਿਡੀਜ਼ ਮਿਊਜ਼ੀਅਮ ਵਿੱਚ ਰੱਖਿਆ ਜਾਵੇਗਾ।
ਨਵੇਂ ਮਾਲਕ ਨੂੰ ਕਦੇ-ਕਦਾਈਂ ਇਸ ਨੂੰ ਚਲਾਉਣ ਦਾ ਮੌਕਾ ਮਿਲੇਗਾ।
ਮਰਸੀਡੀਜ਼ 300 SLR Uhlenhout Coupe ਅੱਠ-ਸਿਲੰਡਰ ਮਰਸੀਡੀਜ਼-ਬੈਂਜ਼ W196 ਫਾਰਮੂਲਾ ਵਨ ਕਾਰ ਦੇ ਡਿਜ਼ਾਈਨ 'ਤੇ ਆਧਾਰਿਤ ਹੈ। ਇਸ ਦੇ ਨਾਲ, ਅਰਜਨਟੀਨਾ ਦੇ ਸਟਾਰ ਕਾਰ ਰੇਸਰ ਜੌਨ ਮੈਨੁਅਲ ਨੇ 1954-55 ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਕੰਪਨੀ ਨਿਲਾਮੀ ਤੋਂ ਪ੍ਰਾਪਤ 1105 ਕਰੋੜ ਰੁਪਏ ਦੀ ਰਕਮ ਦੀ ਵਰਤੋਂ ਇੰਜਨੀਅਰਿੰਗ, ਗਣਿਤ, ਵਿਗਿਆਨ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਕਰੇਗੀ।