Girls Drown : ਗੁਜਰਾਤ ਦੇ ਭਾਵਨਗਰ 'ਚ ਝੀਲ 'ਚ ਨਹਾਉਣ ਗਈਆਂ 4 ਲੜਕੀਆਂ ਡੁੱਬੀਆਂ, ਮ੍ਰਿਤਕਾਂ 'ਚ 2 ਸਕੀਆਂ ਭੈਣਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

9 ਤੋਂ 17 ਸਾਲ ਦੀ ਉਮਰ ਦੀਆਂ ਪੰਜ ਨਾਬਾਲਗ ਲੜਕੀਆਂ ਇਕ ਮਹਿਲਾ ਨਾਲ ਝੀਲ 'ਤੇ ਗਈਆਂ ਸਨ

Girls Drown

Girls Drown : ਗੁਜਰਾਤ ਦੇ ਭਾਵਨਗਰ ਸ਼ਹਿਰ 'ਚ ਮੰਗਲਵਾਰ ਨੂੰ ਝੀਲ ਵਿੱਚ ਨਹਾਉਣ ਲਈ ਗਈਆਂ ਚਾਰ ਨਾਬਾਲਗ ਲੜਕੀਆਂ ਡੁੱਬ ਗਈਆਂ ਹਨ ,ਜਿਨ੍ਹਾਂ 'ਚ 2 ਭੈਣਾਂ ਵੀ ਸ਼ਾਮਿਲ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਚੀਫ਼ ਫਾਇਰ ਅਫ਼ਸਰ ਪ੍ਰਦਿਊਮਨ ਸਿੰਘ ਜਡੇਜਾ ਨੇ ਦੱਸਿਆ ਕਿ ਇਹ ਘਟਨਾ ਸ਼ਹਿਰ 'ਚ ਮਾਨਵ ਦੁਆਰਾ ਬਣੀ ਝੀਲ ਬੋਰ ਤਾਲਾਬ ਦੀ ਹੈ।ਉਨ੍ਹਾਂ ਨੇ ਦੱਸਿਆ ਕਿ 9 ਤੋਂ 17 ਸਾਲ ਦੀ ਉਮਰ ਦੀਆਂ ਪੰਜ ਨਾਬਾਲਗ ਲੜਕੀਆਂ ਇਕ ਮਹਿਲਾ ਨਾਲ ਝੀਲ 'ਤੇ ਗਈਆਂ ਸਨ। 

ਜਡੇਜਾ ਨੇ ਦੱਸਿਆ ਕਿ ਜਦੋਂ ਮਹਿਲਾ ਝੀਲ ਦੇ ਕੰਢੇ ਕੱਪੜੇ ਧੋ ਰਹੀ ਸੀ ਤਾਂ ਲੜਕੀਆਂ ਨੇ ਨਹਾਉਣ ਲਈ ਰਜਵਾਹੇ 'ਚ ਛਾਲ ਮਾਰ ਦਿੱਤੀ ਅਤੇ  ਡੁੱਬਣ ਲੱਗੀਆਂ। ਉਨ੍ਹਾਂ ਦੱਸਿਆ ਕਿ 12 ਸਾਲਾ ਇੱਕ ਬੱਚੀ ਨੂੰ ਬਚਾ ਲਿਆ ਗਿਆ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ, ਜਦਕਿ ਚਾਰ ਹੋਰ ਲੜਕੀਆਂ ਡੁੱਬ ਗਈਆਂ।

ਅਧਿਕਾਰੀ ਨੇ ਕਿਹਾ, “ਸਾਨੂੰ ਰਾਤ ਕਰੀਬ 12.20 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ ਇੱਕ ਬਚਾਅ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਬੋਰਤਾਲਾਵ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਰਿਆਨਾਬੇਨ ਡਾਭੀ (17), ਕਾਜਲ (12), ਰਾਸ਼ੀ (9) ਅਤੇ ਉਸਦੀ ਭੈਣ ਕੋਮਲ (13) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਬਚਾਈ ਗਈ ਲੜਕੀ ਡੁੱਬਣ ਵਾਲੀਆਂ ਦੋ ਭੈਣਾਂ ਦੀ ਸਕੀ ਭੈਣ ਹੈ।