ਵਿਜੈ ਮਾਲਿਆ ਖਿਲਾਫ ਵਿਸ਼ੇਸ਼ ਅਦਾਲਤ ਨੇ ਜਾਰੀ ਕੀਤੇ ਗੈਰਜ਼ਮਾਨਤੀ ਗ੍ਰਿਫ਼ਤਾਰੀ ਵਰੰਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਨੀਲਾਂਡਰਿੰਗ ਅਤੇ ਕਰੀਬ 6 ਹਜਾਰ ਕਰੋੜ ਰੁਪਏ ਦਾ ਬੈਂਕ ਫਰਜੀਵਾੜਾ ਕਰ ਦੇਸ਼ 'ਚੋਂ ਫਰਾਰ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਖਿਲਾਫ ਬੁੱਧਵਾਰ...

Vijay mallya

ਮਨੀਲਾਂਡਰਿੰਗ ਅਤੇ ਕਰੀਬ 6 ਹਜਾਰ ਕਰੋੜ ਰੁਪਏ ਦਾ ਬੈਂਕ ਫਰਜੀਵਾੜਾ ਕਰ ਦੇਸ਼ 'ਚੋਂ ਫਰਾਰ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਖਿਲਾਫ ਬੁੱਧਵਾਰ ਨੂੰ ਵਿਸ਼ੇਸ਼ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ । ਐਂਟੀ-ਮਨੀਲਾਂਡਰਿੰਗ ਕੋਰਟ ਦੇ ਵਿਸ਼ੇਸ਼ ਜੱਜ ਐਮ.ਐਸ.ਆਜਮੀ ਨੇ  ਈਡੀ ਵਲੋਂ ਦਾਖਲ ਪੱਤਰ 'ਤੇ ਕਾਰਵਾਈ ਕਰਦੇ ਹੋਏ ਵਿਜੈ ਮਾਲਿਆ ਦੀ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ ਹਨ । 


ਇਸਦੇ ਨਾਲ ਹੀ ਅਗਲੀ ਸੁਣਵਾਈ 30 ਜੁਲਾਈ ਤਕ ਲਈ ਮੁਲਤਵੀ ਹੋਣ ਤੋਂ ਪਹਿਲਾਂ ਅਦਾਲਤ ਨੇ ਵਿਜੈ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਅਤੇ ਯੂਨਾਈਟੇਡ ਬਰੇਵਰਿਜ ਹੋਲਡਿੰਗਸ ਲਿਮਿਟਡ ਦੇ ਵਿਰੁੱਧ ਵੀ ਸੰਮਨ ਭੇਜੇ ਹਨ। 

ਏਜੰਸੀ ਦੇ ਵੱਲੋਂ ਦਾਖਲ ਦੋਸ਼ ਪੱਤਰ ਜਿਨੂੰ ਪ੍ਰੋਸਿਕਿਊਸ਼ਨ ਕੰਪਲੇਂਟ ਦੇ ਤੌਰ ਵੀ ਜਾਣਿਆ ਜਾਂਦਾ ਹੈ ਉਸ ਵਿਚ ਪ੍ਰੀਵੇਂਸ਼ਨ ਆਫ ਮਨੀ-ਲਾਂਡਰਿੰਗ ਏਕਟ ਤਹਿਤ ਵਿਜੈ ਮਾਲਿਆ ਅਤੇ ਉਸਦੀਆਂ ਕੰਪਨੀਆਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਹਨ |

ਦੱਸ ਦੇਈਏ ਕਿ 900 ਕਰੋੜ ਰੂਪਏ ਦੇ ਆਈਡੀਬੀਆਈ  ਕਿੰਗਫਿੰਸ਼ਰ ਏਅਰਲਾਇੰਸ ਲੋਨ ਫਰਜੀਵਾੜਾ ਕੇਸ ਵਿਚ ਪਿਛਲੇ ਸਾਲ ਈਡੀ ਨੇ ਮਾਲਿਆ ਦੇ ਖਿਲਾਫ ਦੋਸ਼ ਪਤਰ ਦਾਖਲ ਕੀਤੇ ਸਨ ਜੋ ਇਸ ਵਕਤ ਲੰਡਨ ਵਿਚ ਰਹਿ ਰਿਹਾ ਹੈ |