ਚੂਹਿਆਂ ਨੇ ਕੁਤਰ ਦਿਤੇ ਏਟੀਐਮ ਵਿਚ ਲੱਖਾਂ ਦੇ ਨੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿਚ ਏਟੀਐਮ ਵਿਚ 12.38 ਲੱਖ ਰੁਪਏ ਦੇ ਕਟੇ-ਫਟੇ ਨੋਟ ਮਿਲੇ ਹਨ ਅਤੇ ਇਸ ਕਾਰਨਾਮੇ ਨੂੰ ਅੰਜਾਮ ਦੇਣ ਵਾਲੇ ਚੂਹੇ.....

Shred Millions of Notes

ਤਿਨਸੁਕੀਆ : ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿਚ ਏਟੀਐਮ ਵਿਚ 12.38 ਲੱਖ ਰੁਪਏ ਦੇ ਕਟੇ-ਫਟੇ ਨੋਟ ਮਿਲੇ ਹਨ ਅਤੇ ਇਸ ਕਾਰਨਾਮੇ ਨੂੰ ਅੰਜਾਮ ਦੇਣ ਵਾਲੇ ਚੂਹੇ ਨਿਕਲੇ। ਇਹ ਘਟਨਾ ਪਿਛਲੇ ਹਫ਼ਤੇ ਸ਼ਹਿਰ ਦੇ ਲਾਇਪੁਲ ਖੇਤਰ ਵਿਚ ਸਟੇਟ ਬੈਂਕ ਆਫ਼ ਇੰਡੀਆ ਦੀ ਏਟੀਐਮ ਮਸ਼ੀਨ ਦੀ ਹੈ। ਏਟੀਐਮ ਵਿਚ ਕੁੱਝ ਤਕਨੀਕੀ ਸਮੱਸਿਆ ਗਿਆ ਸੀ ਜਿਸ ਕਾਰਨ ਪਿਛਲੇ ਤਿੰਨ ਹਫ਼ਤਿਆਂ ਤੋਂ ਬਿਨਾਂ ਵਰਤੋਂ ਬੰਦ ਸੀ। 

ਜਦ ਤਕਨੀਸ਼ੀਅਨ ਬੀਤੇ ਮੰਗਲਵਾਰ ਨੂੰ ਮਸ਼ੀਨ ਠੀਕ ਕਰਨ ਪਹੁੰਚੇ ਤਾਂ ਵੇਖਿਆ ਕਿ ਦੋ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਨੋਟਾਂ ਸਮੇਤ ਕਈ ਨੋਟ ਕਟੇ-ਫਟੇ ਮਿਲੇ। ਬੈਂਕ ਅਧਿਕਾਰੀਆਂ ਦੁਆਰਾ ਮੁਢਲੇ ਤੌਰ 'ਤੇ ਸ਼ਿਕਾਇਤ ਦਰਜ ਕੀਤੀ ਗਈ। ਫਿਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਤਾਂ ਏਟੀਐਮ ਵਿਚ ਚੂਹੇ ਮਿਲੇ। ਪੁਲਿਸ ਨੇ ਏਟੀਐਮ ਵਿਚ 12.38 ਲੱਖ ਰੁਪਏ ਦੇ ਨੋਟਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਦਿਤਾ ਹੈ ਅਤੇ ਕਿਹਾ ਹੈ ਕਿ ਨੋਟਾਂ ਨੂੰ ਕੁਤਰਨ ਪਿੱਛੇ ਚੂਹੇ ਜ਼ਿੰੇਮੇਵਾਰ ਹਨ। 

ਪੁਲਿਸ ਨੇ ਦਸਿਆ ਕਿ ਏਟੀਐਮ ਵਿਚ ਰੱਖੇ 17.10 ਲੱਖ ਰੁਪਏ ਦੇ ਨੋਟ ਸਹੀ ਸਲਾਮਤ ਹਨ। ਬੈਂਕ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀ ਘਟਨਾ ਤੋਂ ਬਚਣ ਲਈ ਅਹਿਤਿਆਤ ਵਰਤਣੀ ਚਾਹੀਦੀ ਹੈ। ਐਸਬੀਆਈ ਦੇ ਬੁਲਾਰੇ ਨੇ ਦਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। (ਏਜੰਸੀ)