ਕੇਜਰੀਵਾਲ ਵਲੋਂ ਵਿਰੋਧ ਦੇ ਬਾਅਦ ਉਪ ਰਾਜਪਾਲ ਨੇ ਅਪਣੇ ਹੁਕਮ ਲਏ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਰ 'ਚ ਇਕਾਂਤਵਾਸ ਦੀ ਵਿਵਸਥਾ ਰਹੇਗੀ ਜਾਰੀ : ਸਿਸੋਦੀਆ

arvind kejriwal

ਨਵੀਂ ਦਿੱਲੀ, 20 ਜੂਨ (ਅਮਨਦੀਪ ਸਿੰਘ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ 19 ਦੇ ਮਰੀਜਾ ਨੂੰ ਪੰਜ ਦਿਨ ਤਕ ਸੰਸਥਾਗਤ ਇਕਾਂਤਵਾਸ 'ਚ ਰਖਣ ਦੇ ਉਪ ਰਾਜਪਾਲ ਅਨਿਲ ਬੈਜਲ ਦੇ ਹੁਕਮਾਂ ਦਾ ਸਨਿਚਰਵਾਰ ਨੂੰ ਵਿਰੋਧ ਕਰਦੇ ਹੋਏ ਸਵਾਲ ਕੀਤਾ ਸੀ ਕਿ ਦਿੱਲੀ 'ਚ ਵੱਖਰਾ ਨਿਯਮ ਕਿਉਂ ਲਾਗੂ ਕੀਤਾ ਗਿਆ ਹੈ। ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗ ਕੀਤੀ ਸੀ ਕਿ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਦੇ 60 ਫ਼ੀ ਸਦੀ ਬਿਸਤਰੇ ਕੋਰੋਨਾ ਮਰੀਜ਼ਾਂ ਨੂੰ ਘੱਟ ਰੇਟ 'ਤੇ ਦਿਤੇ ਜਾਣ।

ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਸਿਆ ਕਿ ਉਪ ਰਾਜਪਾਲ ਦੇ ਹੁਕਮਾਂ ਨੂੰ ਲੈ ਕੇ ਡੀਡੀਐਮਏ ਦੀ ਮੀਟਿੰਗ 'ਚ ਉਪ ਰਾਜਪਾਲ ਦਾ ਰੋਕ ਸਬੰਧੀ ਮੁੱਦਾ ਸੁਲਝਾ ਲਿਆ ਗਿਆ ਹੈ। ਹੁਣ ਘਰ ਵਿਚ ਇਕਾਂਤਵਾਸ ਰਹਿਣ ਦੀ ਵਿਵਸਥਾ ਪਹਿਲਾਂ ਦੀ ਤਰ੍ਹਾ ਜਾਰੀ ਰਹੇਗੀ। ੍ਰਮੀਟਿੰਗ ਦੌਰਾਨ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕਿਹਾ ਕਿ, ਕੋਵਿਡ 19 ਨਾਲ ਪੀੜਤ ਮਰੀਜ਼, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਹੋਣ ਦੀ ਲੋੜ ਨਹੀਂ ਹੈ ਅਤੇ ਜਿਨ੍ਹਾਂ ਦੇ ਘਰ 'ਚ ਸੁਵਿਧਾਵਾਂ ਨਹੀਂ ਹਨ, ਉਹ ਸੰਸਥਾਗਤ ਇਕਾਂਤਵਾਸ 'ਚ ਜਾਣਗੇ।

ਸੂਤਰਾਂ ਨੇ ਦਸਿਆ ਕਿ ਕੇਜਰੀਵਾਲ ਨੇ ਡੀਡੀਐਮਏ ਦੀ ਮੀਟਿੰਗ ਵਿਚ ਕਿਹਾ ਕਿ ਭਾਰਤੀ ਅਜੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐਮਆਰ) ਨੇ ਪੂਰੇ ਦੇਸ਼ 'ਚ ਬਿਨਾਂ ਲੱਛਣ ਵਾਲੇ ਅਤੇ ਮਾਮੂਲੀ ਲੱਛਣ ਵਾਲੇ ਕੋਵਿਡ 19 ਦੇ ਮਰੀਜ਼ਾ ਨੂੰ ਘਰ 'ਚ ਇਕਾਂਤਵਾਸ ਵਿਚ ਰਹਿਣ ਦੀ ਇਜਾਜ਼ਤ ਦਿਤੀ ਹੈ, ਤਾਂ ਦਿੱਲੀ 'ਚ ਵੱਖਰਾ ਨਿਯਮ ਕਿਉਂ ਲਾਗੂ ਕੀਤਾ ਗਿਆ। ਸੂਤਰਾਂ ਨੇ ਦਸਿਆ ਕਿ ਦੇਜਰੀਵਾਲ ਨੇ ਮੀਟਿੰਗ ਵਿਚ ਕਿਹਾ, ''ਕੋਰੋਨਾ ਵਾਇਰਸ ਨਾਲ ਪੀੜਤ ਅਧਿਕਤਰ ਮਰੀਜ਼ਾ ਵਿਚ ਲਾਗ ਦੇ ਲੱਛਣ ਨਹੀਂ ਹਨ ਜਾਂ ਮਾਮੂਲੀ ਲੱਛਣ ਹਨ। ਉਨ੍ਹਾਂ ਲਈ ਪ੍ਰਬੰਧ ਕਿਵੇਂ ਕੀਤੇ ਜਾ ਸਕਨਗੇ। ਰੇਲਵੇ ਨੇ ਇਕਾਂਤਵਾਸ ਲਈ ਜਿਹੜੇ ਕੋਚ ਮੁਹਈਆ ਕਰਾਏ ਹਨ, ਉਲ੍ਹਾਂ ਵਿਚ ਇਨੀਂ ਗਰਮੀ ਹੈ ਕਿ ਮਰੀਜ਼ ਉਥੇ ਨਹੀਂ ਰਹਿ ਸਕਦੇ।''