111 ਸਾਲ ਪਹਿਲਾਂ 16 ਸਾਲ ਦੀ ਕੁੜੀ ਨੇ ਕੀਤੀ ਸੀ ਫਾਦਰਸ ਡੇਅ ਮਨਾਉਣ ਦੀ ਸ਼ੁਰੂਆਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਪਿਆਂ ਦਾ ਸਤਿਕਾਰ ਕਰਨਾ ਬੱਚਿਆਂ ਦਾ ਪਹਿਲਾ ਫ਼ਰਜ਼

Father's Day

ਚੰਡੀਗੜ੍ਹ : ਅੱਜ ਦੁਨੀਆਂ ਭਰ ਅੰਦਰ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਦਿਨ ਦੀ ਮਹੱਤਤਾ ਸਬੰਧੀ ਸੁਨੇਹਿਆਂ ਦੀ ਭਰਮਾਰ ਹੈ। ਇਹ ਦਿਨ ਦੀ ਸ਼ੁਰੂਆਤ ਤਕਰੀਬਨ 111 ਸਾਲ ਪਹਿਲਾ ਸੰਨ 1909 ਵਿਚ ਹੋਈ ਸੀ। ਇਸ ਦੀ ਸ਼ੁਰੂਆਤ ਕਰਨ ਵਾਲੀ ਸੋਨੋਰਾ ਲੁਈਸ ਸਮਾਰਟ ਡਾਡ ਨਾਂ ਦੀ 16 ਸਾਲਾ ਲੜਕੀ ਸੀ, ਜੋ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ 'ਚ ਰਹਿੰਦੀ ਸੀ। ਸੋਨੋਰਾ ਦੀ ਉਮਰ ਮਸਾਂ 16 ਸਾਲ ਦੀ ਹੀ ਸੀ, ਜਦੋਂ ਉਸ ਦੀ ਮਾਂ ਲੁਈਸ ਸਮੇਤ ਉਸਦੇ 5 ਛੋਟੇ ਭਰਾਵਾਂ ਨੂੰ ਛੱਡ ਕੇ ਚਲੀ ਗਈ ਸੀ।

ਪੂਰੇ ਪਰਵਾਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਪਿਤਾ ਸਿਰ ਆ ਗਈ, ਜਿਸ ਨੂੰ ਉਸਨੇ ਬਾਖ਼ੂਬੀ ਨਿਭਾਇਆ। ਲੁਈਸ ਬਚਪਨ ਤੋਂ ਹੀ ਮਦਰਸ ਡੇਅ ਬਾਰੇ ਸੁਣਦੀ ਆ ਰਹੀ ਸੀ, ਪਰ ਪਿਤਾ, ਜਿਸ ਦਾ ਪਰਵਾਰ ਦੇ ਪਾਲਣ ਪੋਸ਼ਣ ਅਤੇ ਜ਼ਰੂਰਤਾਂ ਦੀ ਪੂਰਤੀ 'ਚ ਵੱਡਾ ਯੋਗਦਾਨ ਹੁੰਦਾ ਹੈ, ਉਸ ਦਾ ਕੋਈ ਦਿਨ ਨਹੀਂ ਸੀ ਮਨਾਇਆ ਜਾਂਦਾ।

ਇਸ ਤੋਂ ਬਾਅਦ ਲੁਈਸ ਨੂੰ ਪਿਤਾ ਦਿਵਸ ਮਨਾਉਣ ਦਾ ਫੁਰਨਾ ਫੁਰਿਆ, ਜੋ ਪਿਤਾ ਦਿਵਸ ਦੀ ਸ਼ੁਰੂਆਤ ਦਾ ਕਾਰਨ ਬਣਿਆ। ਪਿਤਾ ਦਿਵਸ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਸਮੇਂ ਦੇ ਬੀਤਣ ਨਾਲ ਹੋਲੀ ਹੋਲੀ ਪਿਤਾ ਦਿਵਸ ਮਨਾਉਣ ਦਾ ਰੁਝਾਨ ਪੂਰੀ ਦੁਨੀਆਂ ਅੰਦਰ ਫ਼ੈਲ ਗਿਆ। ਅੱਜ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਅੰਦਰ ਇਸ ਦਿਨ ਨੂੰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਬੱਚਿਆਂ ਦੇ ਪਾਲਣ ਪੋਸ਼ਣ ਤੋਂ ਲੈ ਕੇ ਉਨ੍ਹਾਂ ਦਾ ਭਵਿੱਖ ਸੰਵਾਰਨ 'ਚ ਪਿਤਾ ਦਾ ਅਹਿਮ ਯੋਗਦਾਨ ਹੁੰਦਾ ਹੈ।  ਪਿਤਾ ਦੇ ਆਸ਼ੀਵਾਦ ਸਦਕਾ ਹੀ ਬੱਚੇ ਉੱਚੀਆਂ- ਉੱਚੀਆਂ ਮੰਜ਼ਿਲਾਂ ਪਾਰ ਕਰਦੇ ਹਨ। ਮਾਤਾ-ਪਿਤਾ ਦਾ ਆਦਰ ਸਤਿਕਾਰ ਕਰਨਾ ਬੱਚਿਆਂ ਦਾ ਫਰਜ਼ ਹੁੰਦਾ ਹੈ। ਮਾਤਾ –ਪਿਤਾ ਦੀ ਸੇਵਾ ਕਰਨ ਲਈ ਨਾਲ ਇਨਸਾਨ ਨੂੰ ਅੰਦਰੂਨੀ ਖੁਸ਼ੀ ਮਿਲਦੀ ਹੈ। ਬੱਚਿਆਂ ਨੂੰ ਸਵੇਰੇ ਉੱਠ ਕੇ ਮਾਤਾ-ਪਿਤਾ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ। ਹਰੇਕ ਪਿਤਾ ਆਪਣੀ ਸੰਤਾਨ ਲਈ ਏਟੀਐੱਮ ਕਾਰਡ ਵਾਂਗ ਹੁੰਦਾ ਹੈ।

ਪਿਤਾ ਆਪਣੀ ਸੰਤਾਨ ਦੇ ਸੁੱਖ ਦੇ ਲਈ ਦਿਨ-ਰਾਤ ਮਿਹਨਤ ਕਰਦਾ ਹੈ ਤੇ ਉਨ੍ਹਾਂ ਦਾ ਪੇਟ ਪਾਲਦਾ ਹੈ। ਬੁਢਾਪਾ ਹੋਣ 'ਤੇ ਮਾਪਿਆਂ ਦੇ ਮਨ 'ਚ ਅਪਣੇ ਬੱਚਿਆਂ ਪ੍ਰਤੀ ਕਾਫੀ ਉਮੀਦਾਂ ਹੁੰਦੀਆਂ ਹਨ। ਪਰਿਵਾਰ 'ਚ ਪਿਤਾ ਦਾ ਫ਼ਰਜ ਸਭ ਤੋਂ ਉੱਚਾ ਹੁੰਦਾ ਹੈ। ਪਿਤਾ ਇਕ ਚੰਗੇ ਦੋਸਤ ਦੀ ਤਰ੍ਹਾ ਹੁੰਦਾ ਹੈ, ਇਸ ਲਈ ਪਿਤਾ ਤੋਂ ਕੋਈ ਗੱਲ ਛਿਪਾ ਕੇ ਨਹੀਂ ਰੱਖਣੀ ਚਾਹੀਦੀ। ਬੱਚਿਆਂ ਦਾ ਫਰਜ ਬਣਦਾ ਹੈ ਕਿ ਉਹ ਹਰ ਮੁਸ਼ਕਲ ਦੀ ਘੜੀ 'ਚ ਪਿਤਾ ਦਾ ਸਾਥ ਦੇਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।