ਇਕ ਹਫਤੇ ਤੋਂ ਦਿੱਲੀ ਚ ਕਰੋਨਾ ਨੇ ਮਚਾਈ ਹਾਹਾਕਾਰ, ਮੁੰਬਈ ਨੂੰ ਛੱਡ ਰਿਹਾ ਪਿੱਛੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿਸ ਨੇ ਹੁਣ ਮੁੰਬਈ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 12 ਜੂਨ ਤੋਂ ਬਾਅਦ ਹਰ ਰੋਜ 2000 ਤੋਂ ਜ਼ਿਆਦਾ ਨਵੇਂ ਕੇਸ ਦਿੱਲੀ ਵਿਚ ਦਰਜ਼ ਹੋ ਰਹੇ ਹਨ।

Covid19

ਨਵੀਂ ਦਿੱਲੀ : ਬੀਤੇ ਇਕ ਹਫਤੇ ਵਿਚ ਦਿੱਲੀ ਵਿਚ ਕਰੋਨਾ ਵਾਇਰਸ ਦਾ ਕਹਿਰ ਕਾਫੀ ਵਧਿਆ ਹੈ, ਜਿਸ ਨੇ ਹੁਣ ਮੁੰਬਈ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 12 ਜੂਨ ਤੋਂ ਬਾਅਦ ਹਰ ਰੋਜ 2000 ਤੋਂ ਜ਼ਿਆਦਾ ਨਵੇਂ ਕੇਸ ਦਿੱਲੀ ਵਿਚ ਦਰਜ਼ ਹੋ ਰਹੇ ਹਨ। ਇਹ ਅਜਿਹੀ ਸਥਿਤੀ ਹੈ ਜਿੱਥੇ ਮੁੰਬਈ ਵੀ ਹਾਲੇ ਤੱਕ ਨਹੀਂ ਪਹੁੰਚ ਸਕਿਆ ਹੈ। ਜ਼ਿਗਕਰ ਯੋਗ ਹੈ ਕਿ 18 ਜੂਨ ਨੂੰ ਦਿੱਲੀ ਅਤੇ ਚੇਨਈ ਦੋਵਾਂ ਵਿਚ ਹੀ ਮੁੰਬਈ ਦੇ ਮੁਕਾਬਲੇ ਜ਼ਿਆਦਾ ਕੇਸ ਦਰਜ਼ ਹੋਏ ਹਨ

ਪਰ ਕੁੱਲ ਮਿਲਾ ਕੇ 64,139 ਕੇਸਾਂ ਨੂੰ ਮਿਲਾ ਕੇ ਮੁੰਬਈ ਹਾਲੇ ਵੀ ਦਿੱਲੀ ਤੋਂ ਅੱਗੇ ਚੱਲ ਰਹੀ ਹੈ, ਪਰ ਦਿੱਲੀ ਜਲਦੀ ਹੀ ਤਾਮਿਲਨਾਡੂ ਨੂੰ ਪਿੱਛੇ ਛੱਡ ਕੇ ਮਹਾਂ ਰਾਸ਼ਟਰ ਤੋਂ ਵੱਧ ਦੇਸ਼ ਦਾ ਸਭ ਤੋਂ ਵੱਧ ਪ੍ਰਭਾਵਿਤ ਰਾਜ ਬਣਨ ਜਾ ਰਿਹਾ ਹੈ। ਇਸ ਤਰ੍ਹਾਂ 18 ਜੂਨ ਨੂੰ ਦਿੱਲੀ ਵਿਚ 2,877 ਕੇਸ ਦਰਜ਼ ਹੋਏ। ਇਸ ਨਾਲ ਇਕ ਦਿਨ ਵਿਚ ਹੀ ਦਿੱਲੀ ਦੁਨੀਆਂ ਦਾ ਦੂਸਰਾ ਸਭ ਤੋਂ ਪ੍ਰਭਾਵਿਤ ਸ਼ਹਿਰ ਬਣ ਗਿਆ ਸੀ।

ਦੱਸ ਦੱਈਏ ਕਿ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸ ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਜਿੱਥੇ ਕੇਸਾਂ ਦੀ ਗਿਣਤੀ ਹੁਣ ਸਿਰਫ 12 ਦਿਨਾਂ ਵਿਚ ਦੁਗਣੀ ਹੋ ਰਹੀ ਹੈ। ਦੇਸ਼ ਦੇ ਕੁੱਲ ਕੇਸਾਂ ਵਿਚੋਂ 13 ਫੀਸਦੀ ਕੇਸ ਇਕੱਲੇ ਦਿੱਲੀ ਵਿਚੋਂ ਹੀ ਦਰਜ਼ ਹੋਏ ਹਨ। ਇਸ ਤਰ੍ਹਾਂ 18 ਜੂਨ ਤੱਕ ਭਾਰਤ ਵਿਚ ਕੁੱਲ 3,81,095 ਕੇਸ ਦਰਜ਼ ਹੋਏ, ਜਿਸ ਵਿਚੋਂ 49,979 ਦਿੱਲੀ ਵਿਚ ਸਨ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।