ਯੂਪੀ ਵਿਖੇ ਸਿੱਖ ਕਿਸਾਨਾਂ ਦਾ ਉਜਾੜਾ ਬੰਦ ਕਰਨ ਲਈ ਜੀ ਕੇ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ, ਯੂਪੀ ਦੇ ਜਨਪਦ

Manjit Singh GK

ਨਵੀਂ ਦਿੱਲੀ, 20 ਜੂਨ (ਅਮਨਦੀਪ ਸਿੰਘ): 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ, ਯੂਪੀ ਦੇ ਜਨਪਦ ਬਿਜਨੌਰ ਤੇ ਲਖੀਮਪੁਰ ਖੀਰੀ ਦੇ ਸਿੱਖ ਕਿਸਾਨਾਂ ਨੂੰ ਜੰਗਲਾਤ ਮਹਿਕਮੇ ਵਲੋਂ ਉਜਾੜਨ ਦਾ ਮਾਮਲਾ ਚੁਕ ਕੇ, ਮੰਗ ਕੀਤੀ ਹੈ ਕਿ ਕਿਸਾਨਾਂ ਦੀ ਖੋਹੀ ਗਈ ਜ਼ਮੀਨ ਬਦਲੇ ਕਿਥੇ ਹੋਰ ਜ਼ਮੀਨ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਤੱਥਾਂ ਤੋਂ ਸਪਸ਼ਟ ਹੈ ਕਿ ਯੂਪੀ ਸਰਕਾਰ ਡੰਡੇ ਦੇ ਜ਼ੋਰ ਨਾਲ ਤਕਰੀਬਨ 60 ਸਾਲ ਤੋਂ ਪੱਕੇ ਤੌਰ 'ਤੇ  ਖੇਤੀਬਾੜੀ ਕਰ ਰਹੇ ਤੇ ਇਥੇ ਰਹਿ ਰਹੇ ਸਿੱਖ ਕਿਸਾਨਾਂ ਨੂੰ ਉਜਾੜਨ ਲਈ ਪੱਬਾ ਭਾਰ ਹੈ ਜਦ ਕਿ ਸੁਪਰੀਮ ਕੋਰਟ ਨੇ ਜ਼ਮੀਨ ਤੇ ਜਾਇਦਾਦ ਦੇ ਵਿਰਧੀ ਕਬਜ਼ੇ ਬਾਰੇ 2019 ਵਿਚ ਅਪਣੇ ਇਕ ਫ਼ੈਸਲੇ ਵਿਚ ਕਿਹਾ ਸੀ ਕਿ 12 ਸਾਲ ਤੋਂ ਵੱਧ ਸਮੇਂ ਤੋਂ ਕਾਬਜ਼ ਸਬੰਧਤ ਕਬਜ਼ੇਦਾਰ ਨੂੰ ਜ਼ਮੀਨ ਦਾ ਮਾਲਕਾਨਾ ਹੱਕ ਪ੍ਰਾਪਤ ਕਰਨ ਦਾ ਕਾਨੂੰਨੀ ਹੱਕ ਹੈ।
ਇਥੇ ਜਾਰੀ ਇਕ ਬਿਆਨ ਵਿਚ ਸ.ਜੀ.ਕੇ. ਨੇ 1947 ਦੀ ਵੰਡ ਦਾ ਚੇਤਾ ਕਰਵਾਉਂਦਿਆਂ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਯੂਪੀ ਵਿਚ ਭਾਰਤ- ਪਾਕਿਸਤਾਨ ਬਟਵਾਰੇ ਪਿਛੋਂ ਵੱਸਣ ਵਾਲੇ ਸਿੱਖਾਂ ਵਲੋਂ ਅਪਣੇ ਖ਼ੂਨ-ਪਸੀਨੇ ਨਾਲ ਉਪਜਾਊ ਬਣਾਈ ਗਈ ਜ਼ਮੀਨਾਂ ਉਤੇ ਜੰਗਲਾਤ ਵਿਭਾਗ ਵਲੋਂ ਕਬਜ਼ਾ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਕਈ ਪੀੜਤ ਸਿੱਖ ਕਿਸਾਨਾਂ ਵਲੋਂ ਸਾਨੂੰ ਸੰਪਰਕ ਕੀਤਾ ਗਿਆ ਹੈ।