ਮੁਕੇਸ਼ ਅੰਬਾਨੀ ਦੁਨੀਆਂ ਦੇ ਦਸ ਸੱਭ ਤੋਂ ਅਮੀਰ ਲੋਕਾਂ ਵਿਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਲਾਇੰਸ ਇੰਡਸਟਰੀਜ਼ ਲਿਮ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆਂ ਦੇ ਦਸ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ।

Mukesh Ambani

ਨਵੀਂ ਦਿੱਲੀ, 20 ਜੂਨ: ਰਿਲਾਇੰਸ ਇੰਡਸਟਰੀਜ਼ ਲਿਮ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆਂ ਦੇ ਦਸ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਕੰਪਨੀ ਦੇ ਡਿਜੀਟਲ ਵਿੰਗ ਯਾਨੀ ਜੀਉ ਪਲੇਟਫ਼ਾਰਮਜ਼ ਵਿਚ ਆਏ ਤਾਜ਼ਾ ਵੈਸ਼ਵਿਕ ਨਿਵੇਸ਼ ਤੇ ਕੰਪਨੀ ਦੇ ਸ਼ੇਅਰ ਦੀ ਕੀਮਤਾਂ ਦੇ ਰੀਕਾਰਡ ਉੱਚ ਪੱਧਰ 'ਤੇ ਪਹੁੰਚਣ ਕਾਰਨ ਅੰਬਾਨੀ ਦੀ ਕੁਲ ਜਾਇਦਾਦ ਵਿਚ ਹਾਲ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ।  

ਅੰਬਾਨੀ ਫ਼ੋਬਰਸ ਦੀ ਅਰਬਪਤੀਆਂ ਦੀ ਰਿਅਲ ਟਾਈਮ ਲਿਸਟ ਵਿਚ 9ਵੇਂ ਸਥਾਨ 'ਤੇ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਦੀ ਕੀਮਤ ਸ਼ੁਕਰਵਾਰ ਨੂੰ 1788 ਰੁਪਏ ਦੇ ਰੀਕਾਰਡ ਉੱਚ ਪੱਧਰ ਤਕ ਪਹੁੰਚ ਗਈ ਸੀ। ਜੀਉ ਪਲੇਟਫ਼ਾਰਮਜ਼ ਵਿਚ ਹਾਲ ਵਿਚ ਆਏ ਭਾਰੀ ਨਿਵੇਸ਼ ਕਾਰਨ 63 ਸਾਲਾ ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ ਸਾਢੇ 64 ਅਰਬ ਡਾਲਰ ਕਰੀਬ ਪਹੁੰਚ ਗਈ। ਸੱਭ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਅਮੇਜ਼ਨ ਦੇ ਮੁੱਖ ਜੇਫ਼ ਬੇਜੋਸ ਪਹਿਲੇ ਸਥਾਨ 'ਤੇ ਹਨ। ਉਨ੍ਹਾਂ ਕੋਲ ਕਰੀਬ 160 ਅਰਬ ਡਾਲਰ ਦੀ ਜਾਇਦਾਦ ਹੈ। (ਪੀ.ਟੀ.ਆਈ)