ਪਟਰੌਲ 51 ਪੈਸੇ ਅਤੇ ਡੀਜ਼ਲ 61 ਪੈਸ ਪ੍ਰਤੀ ਲੀਟਰ ਹੋਇਆ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲੀਅਮ ਬਾਲਣ 'ਚ ਲਗਾਤਾਰ 14ਵੇਂ ਦਿਨ ਵਾਧਾ

File Photo

ਨਵੀਂ ਦਿੱਲੀ, 20 ਜੂਨ : ਸਰਕਾਰੀ ਪਟਰੌਲੀਅਮ ਵਿਤਰਕ ਕੰਪਨੀਆਂ ਨੇ ਸਨਿਚਰਵਾਰ ਨੂੰ ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ 'ਚ 61 ਪੈਸੇ ਅਤੇ 51 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ। ਇਸ ਵਾਧੇ ਨਾਲ ਡੀਜ਼ਲ ਦੀ ਕੀਮਤ ਦਿੱਲੀ 'ਚ 77.67 ਰੁਪਏ ਦੇ ਹੁਣ ਤਕ ਦੇ ਸੱਭ ਤੋਂ ਉੱਚ ਪੱਧਰ 'ਤੇ ਪਹੁੰਚ ਗਿਆ ਹੈ।  
ਕੰਪਨੀਆਂ ਦੀ ਕੀਮਤ ਸਬੰਧੀ ਨੋਟੀਫਿਕੇਸ਼ਨ ਮੁਤਾਬਕ ਲਗਾਤਾਰ 14ਵੇਂ ਦਿਨ ਇਸ ਵਾਧੇ ਨਾਲ ਰਾਜਧਾਨੀ 'ਚ ਪਟਰੌਲ ਦੀ ਦਰ ਪ੍ਰਤੀ ਲੀਟਰ 78.88 ਰੁਪਏ 'ਤੇ ਪਹੁੰਚ ਗਈ ਹੈ। ਇਸ ਦੌਰਾਨ ਡੀਜ਼ਲ ਅਤੇ ਪਟਰੌਲ 'ਚ ਕੁੱਲ ਮਿਲਾ ਕੇ ਪ੍ਰਤੀ ਲੀਟਰ 8.25 ਰੁਪਏ ਅਤੇ 7.62 ਰੁਪਏ ਦਾ ਵਾਧਾ ਹੋਇਆ ਹੈ।

ਇਨ੍ਹਾਂ ਦੀ ਕੀਮਤਾਂ ਪੂਰੇ ਦੇਸ਼ ਵਿਚ ਵਧਾਈ ਗਈਆਂ ਹਨ। ਸੱਤ ਜੂਨ ਤੋਂ ਪਹਿਲਾਂ 82 ਦਿਨਾਂ ਤਕ ਕੰਪਨੀਆਂ ਨੇ ਇਨ੍ਹਾਂ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਸੀ।
ਦਿੱਲੀ 'ਚ ਇਨ੍ਹਾਂ 14 ਦਿਨਾਂ 'ਚ ਕੀਮਤਾਂ 'ਚ ਵਾਧੇ ਤੋਂ ਪਹਿਲਾਂ ਡੀਜ਼ਲ ਦੀ ਸੱਭ ਤੋਂ ਉਚੀ ਤਰ 16 ਅਕਤੂਬਰ 2018 ਨੂੰ ਸੀ। ਉਸ ਸਮੇਂ ਇਸ ਦੀ ਕੀਮਤ 75.69 ਰੁਪਏ ਪ੍ਰਤੀ ਲੀਟਰ ਸੀ। ਇਸੇ ਤਰ੍ਹਾਂ ਚਾਰ ਅਕਤੂਰ 2018 ਨੂੰ ਇਥੇ ਪਟਰੌਲ 84 ਰੁਪਏ 'ਤੇ ਸੀ ਇਸ ਦੀ ਹੁਣ ਤਕ ਦੀ ਉੱਚ ਦਰ ਹੈ।  (ਪੀਟੀਆਈ)