ਭਾਰਤੀ ਖੇਤਰ ਵਿਚ 'ਕਿਸੇ ਦੇ ਨਾ ਦਾਖ਼ਲ ਹੋਣ' ਸਬੰਧੀ ਮੋਦੀ ਦੀ ਟਿਪਣੀ 'ਤੇ ਪੀ.ਐਮ.ਓ ਨੇ ....
ਗਲਵਾਨ ਘਾਟੀ ਵਿਚ ਹੋਏ ਟਕਰਾਅ ਸਬੰਧੀ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੀ ਗਈ ਟਿਪਣੀ ਦੀ ਆਲੋਚਨਾ ਨੂੰ ਪੀ.ਐਮ.ਓ ਨੇ ਸਨਿਚਰਵਾਰ
ਨਵੀਂ ਦਿੱਲੀ, 20 ਜੂਨ : ਗਲਵਾਨ ਘਾਟੀ ਵਿਚ ਹੋਏ ਟਕਰਾਅ ਸਬੰਧੀ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੀ ਗਈ ਟਿਪਣੀ ਦੀ ਆਲੋਚਨਾ ਨੂੰ ਪੀ.ਐਮ.ਓ ਨੇ ਸਨਿਚਰਵਾਰ ਨੂੰ 'ਸ਼ਰਾਰਤਪੂਰਨ ਵਿਆਖਿਆ' ਕਰਾਰ ਦਿਤਾ। ਮੋਦੀ ਨੇ ਇਸ ਬੈਠਕ ਵਿਚ ਕਿਹਾ ਸੀ ਕਿ ਭਾਰਤੀ ਖੇਤਰ ਵਿਚ ਕੋਈ ਦਾਖ਼ਲ ਨਹੀਂ ਹੋਇਆ ਅਤੇ ਨਾ ਹੀ ਕਿਸੇ ਫ਼ੌਜੀ ਚੌਕੀ 'ਤੇ ਕਬਜ਼ਾ ਹੋਇਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਸ਼ੁਕਰਵਾਰ ਨੂੰ ਹੋਈ ਬੈਠਕ ਵਿਚ ਮੋਦੀ ਦੀਆਂ ਟਿਪਣੀਆਂ ਗਲਵਾਨ ਘਾਟੀ ਵਿਚ 15 ਜੂਨ ਦੇ ਘਟਨਾਕ੍ਰਮ 'ਤੇ ਕੇਂਦਰਤ ਸੀ ਜਿਸ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ। ਇਸ ਵਿਚ ਕਿਹਾ ਗਿਆ,''ਇਨ੍ਹਾਂ ਟਿਪਣੀਆਂ ਦਾ ਸਬੰਧ ਸਾਡੇ ਹਥਿਆਰਬੰਦ ਬਲਾਂ ਦੀ ਵੀਰਤਾ ਦੇ ਨਤੀਜੇ ਸਬੰਧੀ ਪੈਦਾ ਹੋਈ ਸਥਿਤੀ ਨਾਲ ਸੀ।''
ਕੁਝ ਇਲਾਕਿਆਂ ਵਿਚ ਇਸ ਦੀ ਸ਼ਰਾਰਤਪੂਰਨ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀ.ਐਮ.ਓ ਨੇ ਕਿਹਾ ਕਿ ਮੋਦੀ ਨੇ ਭਰੋਸਾ ਦਿਤਾ ਹੈ ਕਿ ਭਾਰਤੀ ਹਥਿਆਰਬੰਦ ਬਲ ਦੇਸ਼ ਦੀਆਂ ਸਰਹਦਾਂ ਦੀ ਰਖਿਆ ਵਿਚ ਕੋਈ ਕੋਰ-ਕਸਰ ਨਹੀਂ ਛੱਡਣਗੇ। ਉਧਰ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਮੋਦੀ ਦੀ ਟਿਪਣੀ 'ਤੇ ਸਪੱਸ਼ਟੀਕਰਨ ਜਾਰੀ ਕਰਨ ਨੂੰ 'ਸਚਾਈ ਢਕਣ ਦਾ ਲੱਚਰ ਯਤਨ' ਕਰਾਰ ਦਿਤਾ ਅਤੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਦੀ ਰਖਿਆ ਲਈ ਮੋਦੀ ਨੂੰ ਰਾਜਧਰਮ ਦਾ ਪਾਲਣ ਕਰਨਾ ਚਾਹੀਦਾ ਹੈ।