ਫ਼ੌਜ ਦਾ ਮਨੋਬਲ ਡੇਗਣ ਦਾ ਕੰਮ ਕਰ ਰਹੇ ਹਨ ਕੁੱਝ ਆਗੂ : ਜੇ.ਪੀ. ਨੱਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਸਨਿਚਰਵਾਰ ਨੂੰ ਕਿਹਾ ਕਿ ਕੁੱਝ ਆਗੂ ਫ਼ੌਜ ਦਾ

File Photo

ਜੇਪੁਰ, 20 ਜੂਨ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਸਨਿਚਰਵਾਰ ਨੂੰ ਕਿਹਾ ਕਿ ਕੁੱਝ ਆਗੂ ਫ਼ੌਜ ਦਾ ਮਨੋਬਲ ਡੇਗੱਣ ਦਾ ਕੰਮ ਕਰ  ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ 'ਚ ਮੌਜੂਦਾ ਵਿਰੋਧੀ ਨੂੰ 'ਵਿਅਰਥ' ਵਿਰੋਧੀ ਕਰਾਰ ਦਿਤਾ। ਬਿਨਾ ਕਿਸੇ ਪਾਰਟੀ ਅਤੇ ਆਗੂ ਦਾ ਨਾਂ  ਲਏ ਨੱਡਾ ਨੇ ਕਿਹਾ, ''ਅੱਜ ਦੇਸ਼ ਭਾਰਤ ਚੀਨ ਸਰਹੱਦ 'ਤੇ ਗਲਵਾਨ 'ਚ ਜਦੋਂ ਲੜਾਈ ਲੜ ਰਿਹਾ ਹੈ ਤਾਂ ਸਾਡੇ ਆਗੂ ਹਰ ਦਿਨ ਟਵੀਟ ਕਰ ਕੇ ਫ਼ੌਜ ਦਾ ਮਨੋਬਲ ਘਟਾ ਰਹੇ ਹਨ ਅਤੇ ਅਪਣਾ ਦਿਮਾਗੀ ਪ੍ਰਦਰਸ਼ਨ ਕਰ ਰਹੇ ਹਨ।''

ਨੱਡਾ ਨੇ ਕਿਹਾ,'' ਉਹ ਪੁੱਛਦੇ ਹਨ ਕਿ ਬਿਨਾਂ ਹਥਿਆਰ ਕਿਉਂ ਚਲੇ ਗਏ.... ਤੁਹਾਨੂੰ ਪਤਾ ਨਹੀਂ ਕਿ ਨਿਯਮ ਕੀ ਹੁੰਦੇ ਹਨ, ਅੰਤਰਰਾਸ਼ਟਰੀ ਸਮਝੌਤੇ ਕੀ ਹੁੰਦੇ ਹਨ। ਅਤੇ ਬਿਨਾਂ ਹਥਿਆਰ ਨਹੀਂ ਗਏ ਸਨ... ਤਾਂ ਕਿਉਂ ਅਪਣੇ ਦਿਮਾਗ ਦੀ ਸੀਮਤ ਜਾਣਕਾਰੀ ਦਾ ਪ੍ਰਦਰਸ਼ਨ ਕਰ ਰਹੇ ਹਨ।'' ਭਾਜਪਾ ਆਗੂ ਨੇ ਕਿਹਾ, ''ਕੋਈ ਜਾਣਕਾਰੀ ਹੈ ਨਹੀਂ ਅਤੇ ਦੇਸ਼ ਦੇ ਫ਼ੌਜੀਆਂ ਦਾ ਮਨੋਬਲ ਡੇਗੱਣ ਦਾ ਕੰਮ ਤੁਸੀਂ ਫੜਿਆ ਹੈ।''

ਨੱਡਾ ਦੀ ਇਹ ਟਿੱਪਣੀ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਉਨ੍ਹਾਂ ਟਵੀਟਾਂ ਵਲ ਇਸ਼ਾਰਾ ਕਰਦੇ ਹੋਏ ਕੀਤੀ ਗਈ ਹੈ ਜਿਨ੍ਹਾਂ ਵਿਚ ਉਨ੍ਹਾਂ ਨੇ ਬਿਨਾਂ ਹਥਿਆਰ ਫ਼ੌਜੀ ਭੇਜਣ 'ਤੇ ਸਵਾਲ ਚੁੱਕਿਆ ਸੀ। ਗਲਵਾਨ ਘਾਟੀ 'ਚ 20 ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋਣ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੋਂ ਕਈ ਹੋਰ ਸਵਾਲ ਵੀ ਕੀਤੇ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਨਾਲ ਹੋਈ ਵੀਡੀਉ ਕਾਨਫਰੰਸ ਦਾ ਜ਼ਿਕਰ ਕਰਦੇ ਹੋਏ ਨੱਡਾ ਨੇ ਕਿਹਾ ਕਿ ਕਾਂਗਰਸ ਅਜਿਹੇ ਸਮੇਂ ਵੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ''ਸਾਰਿਆਂ ਨੇ ਇਕ ਆਵਾਜ਼ ਵਿਚ ਪ੍ਰਧਾਨ ਮੰਤਰੀ ਦੇ ਨਾਲ ਖੜ੍ਹੇ ਹੋਣ ਦਾ ਵਾਅਦਾ ਕੀਤਾ ਪਰ ਕਾਂਗਰਸ ਪਾਰਟੀ ਪੁੱਛ ਰਹੀ ਸੀ ਕਿ ਇਹ ਕਿਵੇਂ, ਉਹ ਕਿਵੇਂ, ਕਿਥੇ ਹੋਇਆ, ਕਿਵੇਂ ਹੋਇਆ?'' (ਪੀਟੀਆਈ)

ਫ਼ੌਜੀਆਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ
ਗਲਵਾਨ ਘਾਟੀ 'ਚ ਚੀਨੀ ਫ਼ੌਜੀਆਂ ਦੇ ਨਾਲ ਹਿੰਸਕ ਝੜਪ 'ਚ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਜੇ.ਪੀ.ਨੱਡਾ ਨੇ ਸਨਿਚਰਵਾਰ ਨੂੰ ਕਿਹਾ ਕਿ ਉਨ੍ਹਾ ਦੀ ਸ਼ਹਾਦਰ ਬੇਕਾਰ ਨਹੀਂ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ 6 ਦਹਾਕੇ ਦਾ ਕੰਮ 6 ਸਾਲ 'ਚ ਪੂਰਾ ਕਰ ਕੇ ਦਿਖਾਇਆ ਹੈ।'' ਨੱਡਾ ਭਾਜਪਾ ਦੀ ਡਿਜੀਟਲ ''ਰਾਸਥਾਨ ਜਨਸੰਵਾਦ ਰੈਲੀ'' ਰਾਹੀਂ ਜੋਧਪੁਰ ਅਤੇ ਬੀਕਾਨੇਰ ਦੇ ਕਾਰਕੁਨਾਂ ਨੂੰ ਸੰਬੋਧਨ ਕਰ ਰਹੇ ਸਨ। ਨੱਡਾ ਨੇ ਕਿਹਾ, ''ਮੈਂ ਸਹੀਦਾਂ ਦੇ ਪ੍ਰਵਾਰਾਂ ਨੂੰ ਇਹ ਵਿਸ਼ਵਾਸ਼ ਦਿਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਇਹ ਸ਼ਹਾਦਤ ਬੇਕਾਰ ਨਹੀਂ ਜਾਏਗੀ।