ਅੰਤਰਰਾਸ਼ਟਰੀ ਯੋਗਾ ਦਿਵਸ: ਫ਼ੌਜ ਦੇ ਜਵਾਨਾਂ ਨੇ ਕਹਿਰ ਦੀ ਠੰਡ ਵਿਚ ਵੀ ਕੀਤਾ ਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੱਦਾਖ ਵਿਚ ਭਾਰਤ-ਤਿੱਬਤ ਬਾਰਡਰ ਪੁਲਿਸ ਦੇ ਜਵਾਨਾਂ ਨੇ ਜ਼ੀਰੋ ਤਾਪਮਾਨ ਅਤੇ 18,000 ਫੁੱਟ ਦੀ ਉਚਾਈ 'ਤੇ ਕੀਤਾ ਯੋਗਾ

Army

ਨਵੀਂ ਦਿੱਲੀ: ਅੱਜ ਭਾਰਤ ਸਮੇਤ ਦੁਨੀਆ ਭਰ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ( International Day Of Yoga) ਮਨਾਇਆ ਜਾ ਰਿਹਾ ਹੈ। ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਸੈਨਿਕਾਂ (Army)  ਨੇ ਵੀ ਯੋਗਾ ਕੀਤਾ।

 

 

ਸੈਨਿਕਾਂ ਨੇ ਲੋਕਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਯੋਗਾ ਸ਼ਾਮਲ ਕਰਕੇ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ। ਲੱਦਾਖ ਵਿਚ ਭਾਰਤ-ਤਿੱਬਤ ਬਾਰਡਰ ਪੁਲਿਸ ਦੇ ਜਵਾਨਾਂ ਨੇ ਜ਼ੀਰੋ ਤਾਪਮਾਨ ਅਤੇ 18,000 ਫੁੱਟ ਦੀ ਉਚਾਈ 'ਤੇ ਯੋਗਾ ਕੀਤਾ।

ਉਸੇ ਸਮੇਂ ਸੀਆਰਪੀਐਫ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਵਿਚ ਯੋਗਾ ਕੀਤਾ। ਲੱਦਾਖ ਦੀ ਗਲਵਾਨ ਘਾਟੀ ਵਿੱਚ ਤਾਇਨਾਤ ਆਈਟੀਬੀਪੀ ਦੇ ਨੇ ਵੀ ਕੜਾਕੇ ਦੀ ਠੰਡ ਵਿਚ ਯੋਗਾ ਕੀਤਾ। 

 ਇਹ ਵੀ ਪੜ੍ਹੋ: ਉੱਤਰੀ ਕੋਰੀਆ ’ਚ 5100 ਰੁਪਏ ਹੋਈ ਇਕ ਕੱਪ ਚਾਹ ਦੀ ਕੀਮਤ