ਮਾਣ ਵਾਲੀ ਗੱਲ: ਅੰਮ੍ਰਿਤਸਰ ਦੀ ਧੀ ਕੈਨੇਡਾ ਦੇ ਓਨਟਾਰੀਓ 'ਚ ਬਣੀ ਮੰਤਰੀ
ਨੀਨਾ ਤਾਂਗੜੀ ( Nina Tangri ਨੇ ਛੋਟੇ ਕਾਰੋਬਾਰ ਅਤੇ ਰੈਡ ਟੇਪ ਦੀ ਕਟੌਤੀ ਦੀ ਐਸੋਸੀਏਟ ਮੰਤਰੀ ਬਣਾਉਣ ਦੀ ਜਾਣਕਾਰੀ ਟਵਿੱਟਰ ਤੇ ਸਾਂਝੀ ਕੀਤੀ।
ਜਲੰਧਰ: ਜਲੰਧਰ ਵਿਚ ਰਹਿਣ ਵਾਲੇ ਤਾਂਗੜੀ ਪਰਿਵਾਰ ਦੀ ਨੂੰਹ ਨੀਨਾ ਤਾਂਗੜੀ ( Nina Tangri) ਕੈਨੇਡਾ ਦੇ ਓਨਟਾਰੀਓ ਵਿਚ ਮੰਤਰੀ ਬਣ ਗਈ ਹੈ। ਨੀਨਾ ਤਾਂਗੜੀ ( Nina Tangri) ਦੇ ਮੰਤਰੀ ਬਣਨ 'ਤੇ ਜਲੰਧਰ 'ਚ ਖੁਸ਼ੀ ਦਾ ਮਾਹੌਲ ਹੈ। ਰਿਸ਼ਤੇਦਾਰ ਇੰਟਰਨੈਟ ਜ਼ਰੀਏ ਆਪਣੀਆਂ ਸ਼ੁੱਭਕਾਮਨਾਵਾਂ ਭੇਜ ਰਹੇ ਹਨ। ਨੀਨਾ ਤਾਂਗੜੀ ( Nina Tangri) ਨੇ ਛੋਟੇ ਕਾਰੋਬਾਰ ਅਤੇ ਰੈਡ ਟੇਪ ਦੀ ਕਟੌਤੀ ਦੀ ਐਸੋਸੀਏਟ ਮੰਤਰੀ ਬਣਾਉਣ ਦੀ ਜਾਣਕਾਰੀ ਟਵਿੱਟਰ ਤੇ ਸਾਂਝੀ ਕੀਤੀ।
ਹੁਣ ਕੈਨੇਡਾ ਦੇ ਓਨਟਾਰੀਓ ਵਿੱਚ ਤਿੰਨ ਪੰਜਾਬੀ ਮੰਤਰੀ ਹਨ। ਪਹਿਲਾਂ ਪ੍ਰਭਮੀਤ ਸਰਕਾਰੀਆ ਨੂੰ ਇੱਥੇ ਮੰਤਰੀ ਬਣਾਇਆ ਗਿਆ ਸੀ ਅਤੇ ਹੁਣ ਨੀਨਾ ਨੀਨਾ ( Nina Tangri) ਅਤੇ ਮੋਗਾ ਦੇ ਵਸਨੀਕ ਪਰਮ ਗਿੱਲ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਤਾਂਗੜੀ ਪਰਿਵਾਰ ਦਾ ਕੋਈ ਮੈਂਬਰ ਪੰਜਾਬ ਵਿਚ ਨਹੀਂ ਰਹਿੰਦਾ। ਸ਼ਹਿਰ ਵਾਸੀਆਂ ਅਨੁਸਾਰ ਪੂਰਾ ਪਰਿਵਾਰ ਕੈਨੇਡਾ ਵਿੱਚ ਵਸਿਆ ਹੋਇਆ ਹੈ।
ਹਾਲਾਂਕਿ, ਉਸਦਾ ਘਰ ਅਜੇ ਵੀ ਇੱਥੇ ਹੈ ਅਤੇ ਇੱਕ ਪਰਿਵਾਰ ਨੂੰ ਉਸਦੀ ਦੇਖਭਾਲ ਕਰਨ ਲਈ ਰੱਖਿਆ ਗਿਆ ਹੈ। ਤਾਂਗੜੀ ( Tangri) ਪਰਿਵਾਰ ਨੇ ਖੇਤਰ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਡੀਏਵੀ ਸਕੂਲ ਖੋਲ੍ਹਣ ਲਈ ਆਪਣੀ 2 ਏਕੜ ਜ਼ਮੀਨ ਦਾਨ ਕੀਤੀ ਸੀ। ਸਕੂਲ ਦੀ ਸਥਾਨਕ ਕਮੇਟੀ ਦਾ ਚੇਅਰਮੈਨ ਨੀਨਾ ਤਾਂਗੜੀ ਦਾ ਪਤੀ ਹੈ। ਨੀਨਾ ਤਾਂਗੜੀ ( Nina Tangri) ਦਾ ਪੇਕਾ ਘਰ ਅੰਮ੍ਰਿਤਸਰ ਵਿੱਚ ਹੈ। 1984 ਵਿਚ ਇੰਗਲੈਂਡ ਵਿਚ ਅਸ਼ਵਨੀ ਤਾਂਗੜੀ ਨਾਲ ਵਿਆਹ ਕਰਵਾ ਕੇ ਉਹ ਤਾਂਗੜੀ ਪਰਿਵਾਰ ਦੀ ਨੂੰਹ ਬਣ ਗਈ ਸੀ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ
ਵਿਆਹ ਤੋਂ ਬਾਅਦ ਨੀਨਾ ਤਾਂਗੜੀ ( Nina Tangri) ਪਰਿਵਾਰ ਨਾਲ ਕੈਨੇਡਾ ਵਿਚ ਰਹਿਣ ਲੱਗੀ ਅਤੇ ਉਥੇ ਇਕ ਬੀਮਾ ਕੰਪਨੀ ਚਲਾਉਣ ਦੇ ਨਾਲ ਸਮਾਜ ਸੇਵੀ ਕੰਮਾਂ ਵਿਚ ਜੁਟ ਗਈ। 1994 ਵਿਚ ਉਸ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ, ਪ੍ਰਗਤੀਸ਼ੀਲ ਕੰਜ਼ਰਵੇਟਿਵ ਪਾਰਟੀ ਨੇ ਉਸਨੂੰ ਮਿਸਿਗਾਸਾ ਸਟ੍ਰੀਟਵਿਲ (ਟੋਰਾਂਟੋ) ਤੋਂ ਚੋਣ ਵਿਚ ਮੈਦਾਨ ਵਿਚ ਉਤਾਰਿਆ। ਉਹਨਾਂ ਨੇ ਇਥੋਂ ਤਿੰਨ ਵਾਰ ਚੋਣ ਲੜੀ ਪਰ ਸਫਲਤਾ ਨਹੀ ਮਿਲੀ। ਇਸਦੇ ਬਾਵਜੂਦ, ਪਾਰਟੀ ਨੇ ਇਸ ਵਾਰ ਵੀ ਵਿਸ਼ਵਾਸ ਜਤਾਇਆ ਕਿ ਉਹ ਜਿੱਤੇਗੀ ਤੇ ਚੌਥੀ ਵਾਰ ਨੀਨਾ ( Nina Tangri) ਨੇ ਮੈਦਾਨ ਵਿੱਚ ਜਿੱਤ ਪ੍ਰਾਪਤ ਕੀਤੀ। 54 ਸਾਲਾ ਨੀਨਾ ਤਾਂਗੜੀ 24 ਸਾਲਾਂ ਤੋਂ ਮਿਸੀਗਾਸੀ ਦੀ ਵਸਨੀਕ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ