ਓਡੀਸ਼ਾ 'ਚ 51 ਸਾਲਾ ਵਿਅਕਤੀ ਨੂੰ 30 ਮਿੰਟਾਂ ਬਾਅਦ ਹੀ ਦੇ ਦਿੱਤੀ ਗਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹ ਸ਼ਨੀਵਾਰ ਨੂੰ ਟੀਕੇ ਲਈ ਸਲਾਟ ਬੁੱਕ ਕਰਵਾਉਣ ਤੋਂ ਬਾਅਦ ਖੁੰਟਾਪੁਰ 'ਚ ਬਣਾਏ ਗਏ ਟੀਕਾਕਰਨ ਕੇਂਦਰ ਗਿਆ ਸੀ

Coronavirus

ਭੁਵਨੇਸ਼ਵਰ-ਭਾਰਤ 'ਚ ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟ ਹੋਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ। ਕੋਰੋਨਾ ਦੇ ਡੈਲਟਾ ਰੂਪ ਨੂੰ ਸਭ ਤੋਂ ਵਧੇਰੇ ਖਤਰਨਾਕ ਮੰਨਿਆ ਜਾ ਰਿਹਾ ਹੈ। ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਵੱਲ਼ੋਂ ਅੱਜ ਤੋਂ ਮੁਫਤ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਕੋਰੋਨਾ ਨੂੰ ਜਲਦ ਤੋਂ ਜਲਦ ਹਰਾਇਆ ਜਾ ਸਕੇ। ਇਕ ਪਾਸੇ ਜਿਥੇ ਕਈ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਕਮੀ ਕਾਰਨ ਕਈ ਇੰਤਜ਼ਾਰ ਕਰਨਾ ਪੈ ਰਿਹਾ ਹੈ ਉਥੇ ਹੀ ਹੁਣ ਵੈਕਸੀਨ ਨੂੰ ਲੈ ਕੇ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-ਦੇਸ਼ 'ਚ ਹੁਣ ਤੱਕ 28 ਕਰੋੜ ਤੋਂ ਵਧੇਰੇ ਲੋਕਾਂ ਦਾ ਹੋਇਆ ਕੋਰੋਨਾ ਟੀਕਾਕਰਨ 

ਦੱਸ ਦਈਏ ਕਿ ਓਡੀਸ਼ਾ ਦੇ ਮਿਊਰਭੰਜ ਜ਼ਿਲ੍ਹੇ 'ਚ 51 ਸਾਲਾ ਵਿਅਕਤੀ ਨੂੰ 30 ਮਿੰਟ ਤੋਂ ਬਾਅਦ ਹੀ ਕੋਰੋਨਾ ਦੀ ਦੂਜੀ ਖੁਰਾਕ ਲੱਗਾ ਦਿੱਤੀ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਪ੍ਰਸੰਨ ਕੁਮਾਰ ਸਾਹੂ ਦੇ ਤੌਰ 'ਤੇ ਹੋਈ ਹੈ ਜੋ ਰਘੁਪੁਰ ਪਿੰਡ ਦਾ ਰਹਿਣ ਵਾਲਾ ਹੈ। ਉਹ ਸ਼ਨੀਵਾਰ ਨੂੰ ਟੀਕੇ ਲਈ ਸਲਾਟ ਬੁੱਕ ਕਰਵਾਉਣ ਤੋਂ ਬਾਅਦ ਖੁੰਟਾਪੁਰ 'ਚ ਬਣਾਏ ਗਏ ਟੀਕਾਕਰਨ ਕੇਂਦਰ ਗਿਆ ਸੀ।

ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ ਸਿਹਤ ਅਧਿਕਾਰੀਆਂ ਵੱਲੋਂ ਇਹ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੀ ਕੀਤੀ ਜਾ ਰਹੀ ਅਪੀਲ

ਸੂਹ ਨੇ ਦੱਸਿਆ ਕਿ ਪਹਿਲੀ ਖੁਰਾਕ ਲੈਣ ਤੋਂ ਬਾਅਦ ਉਨ੍ਹਾਂ ਨੂੰ 30 ਮਿੰਟ ਦੀ ਨਿਗਰਾਨੀ 'ਚ ਰੱਖਿਆ ਗਿਆ ਸੀ ਜਿਸ ਦੌਰਾਨ ਇਕ ਨਰਸ ਨੇ ਉਨ੍ਹਾਂ ਨੂੰ ਗਲਤੀ ਨਾਲ ਦੂਜੀ ਖੁਰਾਕ ਲੱਗਾ ਦਿੱਤੀ। ਸਾਹੂ ਨੇ ਕਿਹਾ ਕਿ ਮੈਂ ਇਸ ਦੇ ਬਾਰੇ 'ਚ ਕਿਹਾ ਕਿ ਪਰ ਉਦੋਂ ਤੱਕ ਟੀਕਾ ਲੱਗਾ ਦਿੱਤਾ ਗਿਆ ਸੀ। ਕੇਂਦਰ ਸੁਪਰਵਾਈਜ਼ਰ ਰਾਜੇਂਦਰ ਬੇਹਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਹੋਰ ਘੰਟੇ ਨਿਗਰਾਨੀ 'ਚ ਰਹਿਣ ਨੂੰ ਕਿਹਾ ਗਿਆ ਸੀ।

ਇਹ ਵੀ ਪੜ੍ਹੋ-ਦੱਖਣੀ ਚੀਨ 'ਚ ਫਿਰ ਵਧਿਆ ਕੋਰੋਨਾ ਦਾ ਖਤਰਾ, ਰੱਦ ਹੋਈਆਂ 400 ਤੋਂ ਵਧੇਰੇ ਉਡਾਣਾਂ

ਉਨ੍ਹਾਂ ਨੇ ਕਿਹਾ ਕਿ ਵਿਅਕਤੀ ਟੀਕਾਕਰਨ ਸਥਾਨ 'ਤੇ ਬੈਠਿਆ ਸੀ ਨਾ ਕਿ ਨਿਗਰਾਨੀ 'ਚ ਰੱਖਿਆ ਗਿਆ ਸੀ। ਬੇਹਰਾ ਨੇ ਕਿਹਾ ਕਿ ਗਲਤੀ ਨਾਲ ਉਨ੍ਹਾਂ ਨੂੰ ਦੂਜੀ ਖੁਰਾਕ ਲੱਗਾ ਦਿੱਤੀ ਗਈ। ਬੇਤਨਤੀ ਸਮੂਹ ਸਿਹਤ ਕੇਂਦਰ ਦੇ ਇੰਚਾਰਜ ਡਾ. ਸਿਪੁਨ ਪਾਂਡਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਦਾ ਬਾਰੇ 'ਚ ਪਤਾ ਹੈ ਅਤੇ ਜ਼ਿੰਮੇਵਾਰ ਵਿਅਕਤੀ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਜਾਂਚ ਕਮੇਟੀ ਮਾਮਲੇ ਨੂੰ ਦੇਖੇਗੀ।

ਇਹ ਵੀ ਪੜ੍ਹੋ-'ਜੇਕਰ ਇਹ ਸਾਵਧਾਨੀਆਂ ਨਾ ਵਰਤੀਆਂ ਤਾਂ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ'

ਉਥੇ ਦੂਜੇ ਪਾਸੇ ਓਡੀਸ਼ਾ 'ਚ ਕੋਵਿਡ-19 ਦੇ ਮਾਮਲੇ ਹੁਣ ਹੌਲੀ-ਹੌਲੀ ਘੱਟ ਹੋ ਰਹੇ ਹਨ। ਸੂਬੇ 'ਚ ਪਿਛਲੇ ਇਕ ਦਿਨ 'ਚ ਕੋਰੋਨਾ ਵਾਇਰਸ ਦੇ 3031 ਨਵੇਂ ਮਾਮਲੇ ਸਾਹਮਣੇ ਆਏ ਜਦਕਿ 43 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਕਾਫੀ ਦਿਨਾਂ 'ਤੋਂ 40 ਤੋਂ ਜ਼ਿਆਦਾ ਰਹੀ ਹੈ।