ਸੁਰੱਖਿਆ ਬਲਾਂ ਨੇ ਸੋਪੋਰ 'ਚ ਮਾਰੇ 3 ਅਤਿਵਾਦੀ, ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਵੀ ਸ਼ਾਮਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਦਾਸਿਰ ਕੁਝ ਸਮਾਂ ਪਹਿਲਾਂ 3 ਕਸ਼ਮੀਰੀ ਪੁਲਿਸ, 2 ਕੌਂਸਲਰਾਂ ਅਤੇ 2 ਨਾਗਰਿਕਾਂ ਦੀ ਹੱਤਿਆ ਵਿਚ ਸ਼ਾਮਲ ਸੀ।

Security forces kill 3 militants in Sopore,

ਸ਼੍ਰੀਨਗਰ - ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਸੈਨਾ ਦਾ ਆਪ੍ਰੇਸ਼ਨ ਹਰ ਤਰ੍ਹਾਂ ਨਾਲ ਜਾਰੀ ਹੈ। ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿੱਚ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀਆਂ ਨੂੰ ਮਾਰ ਗਿਰਾਇਆ ਹੈ। ਇਨ੍ਹਾਂ ਵਿਚ ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਵੀ ਸ਼ਾਮਲ ਹੈ। ਮੁਦਾਸਿਰ ਕੁਝ ਸਮਾਂ ਪਹਿਲਾਂ 3 ਕਸ਼ਮੀਰੀ ਪੁਲਿਸ, 2 ਕੌਂਸਲਰਾਂ ਅਤੇ 2 ਨਾਗਰਿਕਾਂ ਦੀ ਹੱਤਿਆ ਵਿਚ ਸ਼ਾਮਲ ਸੀ।

ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਦਾਸਿਰ ਕਈ ਹੋਰ ਅਤਿਵਾਦੀ ਘਟਨਾਵਾਂ ਵਿਚ ਵੀ ਸ਼ਾਮਲ ਸੀ। ਉਸ ਨੇ 29 ਮਾਰਚ ਨੂੰ ਸੋਪੋਰ ਵਿਚ ਲੋਨ ਇਮਾਰਤ ਨੇੜੇ ਦੋ ਕੌਂਸਲਰਾਂ ਰਿਆਜ਼ ਅਹਿਮਦ ਪੀਰ ਅਤੇ ਸ਼ਮਸ ਉਦਦੀਨ ਪੀਰ ਨੂੰ ਗੋਲੀ ਮਾਰ ਦਿੱਤੀ ਸੀ। ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮ ਸ਼ਫਕਤ ਅਹਿਮਦ ਦੀ ਵੀ ਮੌਤ ਹੋ ਗਈ।