ਹਰਿਆਣਾ ਦੇ ਗੁਰੂਗ੍ਰਾਮ 'ਚ ਮੀਂਹ ਨੇ ਮਚਾਈ ਤਬਾਹੀ, ਪਾਣੀ 'ਚ ਡੁੱਬੀਆਂ ਸੜਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੀਂਹ ਕਾਰਨ ਕਰੀਬ 5 ਕਿਲੋਮੀਟਰ ਤੱਕ ਲੱਗਾ ਜਾਮ

photo

 

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਬੁੱਧਵਾਰ ਸਵੇਰੇ ਕਰੀਬ ਦੋ ਘੰਟੇ ਤੱਕ ਤੇਜ਼ ਮੀਂਹ ਪਿਆ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ 'ਚ ਪਾਣੀ ਭਰ ਗਿਆ। ਹਾਈਵੇਅ 'ਤੇ ਮੀਂਹ ਦਾ ਇੰਨਾ ਪਾਣੀ ਇਕੱਠਾ ਹੋ ਗਿਆ ਕਿ ਬੱਸ ਡੁੱਬ ਗਈ। ਉਸ ਦੇ ਪਹੀਏ ਵਿਚਕਾਰ ਹੀ ਰੁਕ ਗਏ। ਕਰੀਬ 5 ਕਿਲੋਮੀਟਰ ਦਾ ਜਾਮ ਲੱਗ ਗਿਆ। ਮੀਂਹ ਦੇ ਪਾਣੀ ਵਿਚ ਵਾਹਨ ਲੰਘੇ।

ਇਹ ਵੀ ਪੜ੍ਹੋਅਬੋਹਰ 'ਚ ਨਸ਼ਾ ਨਾ ਮਿਲਣ 'ਤੇ ਮੁਲਜ਼ਮ ਨੇ ਔਰਤ ਦੀ ਕੀਤੀ ਕੁੱਟਮਾਰ

ਪੂਰੇ ਗੁਰੂਗ੍ਰਾਮ 'ਚ ਜਾਮ ਲੱਗ ਗਿਆ। ਮਾਨਸੂਨ ਤੋਂ ਪਹਿਲਾਂ ਹਰ ਵਾਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੱਖਾਂ ਦਾਅਵੇ ਕਰਦੇ ਹਨ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਾਲਾਤ ਬਹੁਤ ਖ਼ਰਾਬ ਹਨ। ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਾਅਵੇ ਇਕ ਵਾਰ ਫਿਰ ਖੋਖਲੇ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਗੁਰੂਗ੍ਰਾਮ ਦੇ ਦਿੱਲੀ ਜੈਪੁਰ ਹਾਈਵੇਅ 'ਤੇ ਜਾਮ ਲੱਗਾ ਹੋਇਆ ਹੈ। ਰਾਜੀਵ ਚੌਕ ਤੋਂ ਖੇੜਕੀ ਦੌਲਾ ਟੋਲ ਤੱਕ ਟ੍ਰੈਫਿਕ ਜਾਮ ਹੈ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਡਰੋਨ ਦੀ ਝੂਠੀ ਖ਼ਬਰ ਨੇ ਮਚਾਇਆ ਹੜਕੰਪ, ਜਦੋਂ BSF ਨੇ ਲਈ ਤਲਾਸ਼ੀ ਤਾਂ ਨਿਕਲਿਆ ਖਿਡੌਣਾ  

ਦੂਜੇ ਪਾਸੇ ਨਰਸਿੰਘਪੁਰ ਨੇੜੇ ਸਰਵਿਸ ਲਾਈਨ ’ਤੇ ਸਵਾਰੀਆਂ ਨਾਲ ਭਰੀ ਬੱਸ ਪਾਣੀ ਦੇ ਵਿਚਕਾਰੋਂ ਨਿਕਲਦਿਆਂ ਹੀ ਪਲਟ ਗਈ। ਬੱਸ ਪਾਣੀ ਵਿਚ ਡੁੱਬੀ ਰਹੀ ਅਤੇ ਸਵਾਰੀਆਂ ਨੇ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ ਪਰ ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।