Arvind Kejriwal: ਫਿਲਹਾਲ ਕੇਜਰੀਵਾਲ ਦੀ ਰਿਹਾਈ ਟਲੀ, ਅਦਾਲਤ ਨੇ ਈਡੀ ਬਾਰੇ ਕੀਤੀ ਅਹਿਮ ਟਿੱਪਣੀ
ਚੋਣਾਂ ’ਚ ਖਰਚ ਹੋਏ ਪੈਸਿਆਂ ਬਾਰੇ ਈਡੀ ਕੋਲ ਸਬੂਤ ਨਹੀਂ - ਕੇਜਰੀਵਾਲ
Arvind Kejriwal: ਨਵੀਂ ਦਿੱਲੀ- ਰਾਊਜ਼ ਐਵੇਨਿਊ ਕੋਰਟ ਨੇ 20 ਜੂਨ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਦਾ ਵਿਰੋਧ ਕਰਦੇ ਹੋਏ ਈਡੀ ਨੇ ਦਿੱਲੀ ਹਾਈਕੋਰਟ ਦੀ ਵੋਕੇਸ਼ਨਲ ਬੈਂਚ 'ਚ ਪਟੀਸ਼ਨ ਦਾਇਰ ਕੀਤੀ ਸੀ ਤੇ ਕੇਜਰੀਵਾਲ ਦੀ ਜ਼ਮਾਨਤ ਦਾ ਵਿਰੋਧ ਕੀਤਾ ਸੀ।
ਈਡੀ ਵੱਲੋਂ ਏਐਸਜੀ ਐਸਵੀ ਰਾਜੂ, ਕੇਜਰੀਵਾਲ ਵੱਲੋਂ ਅਭਿਸ਼ੇਕ ਮਨੂ ਸਿੰਘਵੀ ਅਤੇ ਵਿਕਰਮ ਚੌਧਰੀ ਨੇ ਦਲੀਲਾਂ ਪੇਸ਼ ਕੀਤੀਆਂ। ਜਸਟਿਸ ਸੁਧੀਰ ਜੈਨ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਸੁਣਵਾਈ ਕਰ ਸੀ ਤੇ ਸੁਣਵਾਈ ਅਜੇ ਵੀ ਜਾਰੀ ਹੈ।
ਈਡੀ ਦੇ ਵਕੀਲ ਐਸਵੀ ਰਾਜੂ ਨੇ ਕਿਹਾ ਕਿ ਸਾਨੂੰ ਬਹਿਸ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ। ਇਸ 'ਤੇ ਕੇਜਰੀਵਾਲ ਦੇ ਵਕੀਲ ਨੇ ਕਿਹਾ- ਤੁਸੀਂ ਕੱਲ੍ਹ 7 ਘੰਟੇ ਤੱਕ ਆਪਣੇ ਵਿਚਾਰ ਪੇਸ਼ ਕੀਤੇ। ਕੁਝ ਗੱਲਾਂ ਨੂੰ ਮਿਹਰਬਾਨੀ ਨਾਲ ਸਵੀਕਾਰ ਕਰਨੀਆਂ ਚਾਹੀਦੀਆਂ ਹਨ। ਹਾਈਕੋਰਟ ਨੇ ਕਿਹਾ ਕਿ ਈਡੀ ਦੀ ਪਟੀਸ਼ਨ 'ਤੇ ਸੁਣਵਾਈ ਹੋਣ ਤੱਕ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਪ੍ਰਭਾਵੀ ਨਹੀਂ ਮੰਨਿਆ ਜਾਵੇਗਾ। ਯਾਨੀ ਹਾਈ ਕੋਰਟ ਦਾ ਫ਼ੈਸਲਾ ਆਉਣ ਤੱਕ ਕੇਜਰੀਵਾਲ ਜੇਲ੍ਹ ਵਿਚ ਹੀ ਰਹਿਣਗੇ।
ਓਧਰ ਜ਼ਮਾਨਤ 'ਤੇ ਸਟੇਅ ਦੀ ਮੰਗ ਕਰਦੇ ਹੋਏ ਈਡੀ ਵੱਲੋਂ ਏਐਸਜੀ ਰਾਜੂ ਨੇ ਕਿਹਾ ਕਿ ਈਡੀ ਨੂੰ ਰਾਊਜ਼ ਐਵੇਨਿਊ ਕੋਰਟ 'ਚ ਬਹਿਸ ਕਰਨ ਲਈ ਪੂਰਾ ਸਮਾਂ ਨਹੀਂ ਮਿਲਿਆ। ਸਾਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਸਾਡੀ ਗੱਲ ਪੂਰੀ ਨਹੀਂ ਹੋਣ ਦਿੱਤੀ ਗਈ। ਸਾਨੂੰ ਵਿਸਤ੍ਰਿਤ ਬਹਿਸ ਦੀ ਲੋੜ ਸੀ। ਸਾਨੂੰ ਲਿਖਤੀ ਜਵਾਬ ਦਾਖ਼ਲ ਕਰਨ ਲਈ ਦੋ ਦਿਨ ਵੀ ਨਹੀਂ ਦਿੱਤੇ ਗਏ। ਇਸ ਲਈ ਅਦਾਲਤ ਦੇ ਹੁਕਮਾਂ ’ਤੇ ਰੋਕ ਲਗਾਈ ਜਾਵੇ ਅਤੇ ਕੇਸ ਦੀ ਜਲਦੀ ਤੋਂ ਜਲਦੀ ਸੁਣਵਾਈ ਕੀਤੀ ਜਾਵੇ।
ਪਰ ਅਰਵਿੰਦ ਕੇਜਰੀਵਾਲ ਵੱਲੋਂ ਅਭਿਸ਼ੇਕ ਮਨੂ ਸਿੰਘਵੀ ਨੇ ਈਡੀ ਦੀ ਮੰਗ ਦਾ ਵਿਰੋਧ ਕੀਤਾ। ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਉਨ੍ਹਾਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ। ਇਸ 'ਤੇ ਈਡੀ ਨੇ ਕਿਹਾ ਕਿ ਤੁਸੀਂ ਉਸ ਸਮੇਂ ਅਦਾਲਤ 'ਚ ਮੌਜੂਦ ਨਹੀਂ ਸੀ।
ED ਬਾਰੇ ਅਦਾਲਤ ਨੇ ਕੀਤੀਆਂ ਅਹਿਮ ਟਿੱਪਣੀਆਂ
- ਈਡੀ ਦਾ ਰੱਵਈਆ ਪੱਖਪਾਤੀ ਹੈ
- ਚੋਣਾਂ ’ਚ ਖਰਚ ਹੋਏ ਪੈਸਿਆਂ ਬਾਰੇ ਈਡੀ ਕੋਲ ਸਬੂਤ ਨਹੀਂ
- ਈਡੀ 60 ਕੋਰੜ ਦਾ ਮਨੀ ਟਰੇਲ ਸਾਬਤ ਨਹੀਂ ਕਰ ਸਕੀ
- ਮੁਲਜ਼ਮਾਂ ਨਾਲ ਜਾਣ-ਪਛਾਣ ਦਾ ਮਤਲਬ ਵਿਅਕਤੀ ਦੋਸ਼ੀ ਨਹੀਂ - ਕੋਰਟ