West Bengal News: ਮੈਨੂੰ ਰਾਜ ਭਵਨ ’ਚ ਤਾਇਨਾਤ ਕੋਲਕਾਤਾ ਪੁਲਿਸ ਤੋਂ ਡਰ ਲੱਗ ਰਿਹੈ : ਪਛਮੀ ਬੰਗਾਲ ਰਾਜਪਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਝ ਦਿਨ ਪਹਿਲਾਂ ਬੋਸ ਨੇ ਪੁਲਿਸ ਕਰਮਚਾਰੀਆਂ ਨੂੰ ਰਾਜ ਭਵਨ ਦੀ ਇਮਾਰਤ ਖ਼ਾਲੀ ਕਰਨ ਦੇ ਆਦੇਸ਼ ਦਿਤੇ ਸਨ।

I am not secure with current Kolkata Police contingent in Raj Bhavan: Bengal Governor

West Bengal News: ਪਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਅੱਜ ਕਿਹਾ ਕਿ ਰਾਜ ਭਵਨ ’ਚ ਤਾਇਨਾਤ ਕੋਲਕਾਤਾ ਪੁਲਿਸ ਦੀ ਮੌਜੂਦਾ ਟੀਮ ਕਾਰਨ ਉਨ੍ਹਾਂ ਨੂੰ ਅਪਣੀ ਸੁਰੱਖਿਆ ਖ਼ਤਰੇ ਵਿਚ ਲੱਗ ਰਹੀ ਹੈ। ਕੁਝ ਦਿਨ ਪਹਿਲਾਂ ਬੋਸ ਨੇ ਪੁਲਿਸ ਕਰਮਚਾਰੀਆਂ ਨੂੰ ਰਾਜ ਭਵਨ ਦੀ ਇਮਾਰਤ ਖ਼ਾਲੀ ਕਰਨ ਦੇ ਆਦੇਸ਼ ਦਿਤੇ ਸਨ।

ਹਾਲਾਂਕਿ ਰਾਜਪਾਲ ਭਵਨ ਵਿਚ ਪੁਲਿਸ ਕਰਮਚਾਰੀ ਹਾਲੇ ਵੀ ਤਾਇਨਾਤ ਹਨ। ਬੋਸ ਨੇ ਦਸਿਆ, ‘ਮੇਰੇ ਕੋਲ ਕਾਰਨ ਹਨ ਜਿਸ ਤੋਂ ਮੈਨੂੰ ਲਗਦਾ ਹੈ ਕਿ ਮੌਜੂਦਾ ਇੰਚਾਰਜ ਅਤੇ ਉਸ ਦੀ ਟੀਮ ਮੇਰੀ ਨਿਜੀ ਸੁਰੱਖਿਆ ਲਈ ਖ਼ਤਰਾ ਹੈ। ਮੈਂ ਇਸ ਬਾਰੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦਸ ਦਿਤਾ ਹੈ ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਹੋਈ।’     

(For more Punjabi news apart from I am not secure with current Kolkata Police contingent in Raj Bhavan: Bengal Governor, stay tuned to Rozana Spokesman)