Operation Sindhu: ਆਪ੍ਰੇਸ਼ਨ ਸਿੰਧੂ ਤਹਿਤ ਹੁਣ ਤੱਕ ਈਰਾਨ ਤੋਂ 517 ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਂਦਾ ਗਿਆ: ਵਿਦੇਸ਼ ਮੰਤਰਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਹੋਰ ਪੋਸਟ ਵਿੱਚ, ਉਨ੍ਹਾਂ ਨੇ ਤੁਰਕਮੇਨਿਸਤਾਨ ਤੋਂ ਇੱਕ ਨਿਕਾਸੀ ਉਡਾਣ ਬਾਰੇ ਜਾਣਕਾਰੀ ਸਾਂਝੀ ਕੀਤੀ।

Randhir Jaiswal (External Affairs Ministry Spokesperson)

Operation Sindhu: ਵਿਦੇਸ਼ ਮੰਤਰਾਲਾ (MEA) ਨੇ ਸ਼ਨੀਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਧੂ ਤਹਿਤ ਹੁਣ ਤੱਕ 500 ਤੋਂ ਵੱਧ ਭਾਰਤੀ ਨਾਗਰਿਕ ਈਰਾਨ ਤੋਂ ਦੇਸ਼ ਵਾਪਸ ਆ ਚੁੱਕੇ ਹਨ।ਵਿਦੇਸ਼ ਮੰਤਰਾਲਾ ਨੇ 'X' 'ਤੇ ਇੱਕ ਪੋਸਟ ਵਿੱਚ ਨਿਕਾਸੀ ਕਾਰਜ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਜ਼ਰਾਈਲ ਨਾਲ ਫ਼ੌਜੀ ਟਕਰਾਅ ਤੇਜ਼ ਹੋਣ ਤੋਂ ਬਾਅਦ ਈਰਾਨ ਤੋਂ ਕੱਢੇ ਗਏ ਭਾਰਤੀ ਨਾਗਰਿਕ, ਜਿਨ੍ਹਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਸ਼ੁੱਕਰਵਾਰ ਦੇਰ ਰਾਤ ਅਤੇ ਸ਼ਨੀਵਾਰ ਸਵੇਰੇ ਦਿੱਲੀ ਪਹੁੰਚੇ। ਭਾਰਤ ਨੇ ਬੁੱਧਵਾਰ ਨੂੰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਆਪ੍ਰੇਸ਼ਨ ਸਿੰਧੂ ਸ਼ੁਰੂ ਕਰਨ ਦਾ ਐਲਾਨ ਕੀਤਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ 'X' 'ਤੇ ਲਿਖਿਆ, "ਇੱਕ ਜਹਾਜ਼ ਆਪ੍ਰੇਸ਼ਨ ਸਿੰਧੂ ਦੇ ਤਹਿਤ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਇਆ ਹੈ। ਭਾਰਤ ਨੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਈਰਾਨ ਤੋਂ 290 ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਸ਼ਰਧਾਲੂ ਸ਼ਾਮਲ ਹਨ, ਨੂੰ ਕੱਢਿਆ ਹੈ। ਇਹ ਜਹਾਜ਼ 20 ਜੂਨ ਨੂੰ ਰਾਤ 11:30 ਵਜੇ ਨਵੀਂ ਦਿੱਲੀ ਪਹੁੰਚਿਆ ਅਤੇ ਸਕੱਤਰ (CPV ਅਤੇ OIA) ਅਰੁਣ ਚੈਟਰਜੀ ਨੇ ਵਾਪਸ ਆਉਣ ਵਾਲਿਆਂ ਦਾ ਸਵਾਗਤ ਕੀਤਾ।"

ਇੱਕ ਹੋਰ ਪੋਸਟ ਵਿੱਚ, ਉਨ੍ਹਾਂ ਨੇ ਤੁਰਕਮੇਨਿਸਤਾਨ ਤੋਂ ਇੱਕ ਨਿਕਾਸੀ ਉਡਾਣ ਬਾਰੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਨੇ ਕਿਹਾ, "ਆਪ੍ਰੇਸ਼ਨ ਸਿੰਧੂ ਚੱਲ ਰਿਹਾ ਹੈ। ਈਰਾਨ ਤੋਂ ਭਾਰਤੀਆਂ ਨੂੰ ਲੈ ਕੇ ਵਿਸ਼ੇਸ਼ ਨਿਕਾਸੀ ਉਡਾਣ ਤੜਕਸਾਰ 3 ਵਜੇ ਤੁਰਕਮੇਨਿਸਤਾਨ ਦੇ ਅਸ਼ਗਾਬਤ ਤੋਂ ਨਵੀਂ ਦਿੱਲੀ ਪਹੁੰਚੀ। ਇਸ ਦੇ ਨਾਲ, ਆਪ੍ਰੇਸ਼ਨ ਸਿੰਧੂ ਦੇ ਤਹਿਤ ਹੁਣ ਤੱਕ 517 ਭਾਰਤੀ ਨਾਗਰਿਕ ਈਰਾਨ ਤੋਂ ਘਰ ਵਾਪਸ ਆ ਚੁੱਕੇ ਹਨ।"