ਆਸ਼ਾ ਵਰਕਰਾਂ ਵਲੋਂ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਕਰਨਾਲ ਵਿਖੇ ਆਸਾ ਵਰਕਰ ਯੂਨੀਅਨ ਵਲੋਂ ਹਰਿਆਣਾ ਸਰਕਾਰ ਨੂੰ ਜਗਾਉਣ ਲਈ ਥਾਲੀਆਂ ਵਜਾ ਕੇ ਹਸਪਤਾਲ ਚੋਕ ਤੋਂ ਮਿਨੀ ਸਕੱਤਰੇਤ ਤੱਕ ਅਪਣਾ ਰੋਸ ...

Asha workers Protest

ਕਰਨਾਲ, ਅੱਜ ਕਰਨਾਲ ਵਿਖੇ ਆਸਾ ਵਰਕਰ ਯੂਨੀਅਨ ਵਲੋਂ ਹਰਿਆਣਾ ਸਰਕਾਰ ਨੂੰ ਜਗਾਉਣ ਲਈ ਥਾਲੀਆਂ ਵਜਾ ਕੇ ਹਸਪਤਾਲ ਚੋਕ ਤੋਂ ਮਿਨੀ ਸਕੱਤਰੇਤ ਤੱਕ ਅਪਣਾ ਰੋਸ ਪ੍ਰਦਰਸ਼ਨ ਕੀਤਾ। ਆਸ਼ਾ ਵਰਕਰਾਂ ਨੇ ਸਰਕਾਰ ਨੂੰ ਝੂਠਾ ਦਸਿਆ ਅਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾÂ। ਅੱਜ ਆਸ਼ਾ ਵਰਕਰਾਂ ਦੀ ਹੜਤਾਲ ਨੂੰ ਤੀਸਰਾ ਦਿਨ ਹੈ ਅਤੇ ਅੱਜ ਦੀ ਹੜਤਾਲ ਦਾ ਸੰਚਾਲਨ ਸੁਰੇਸ਼ ਦੇਵੀ ਨੇ ਕੀਤਾ।

ਇਸ ਮੌਕੇ 'ਤੇ ਆਸ਼ਾ ਵਰਕਰਾਂ ਦੀ ਮੀਤ ਸੂਬਾ ਪ੍ਰਧਾਨ ਰੋਸਨੀ ਦੇਵੀ ਤੇ ਸੀਟੁ ਦੇ ਜ਼ਿਲ੍ਹਾ ਸਚਿਵ ਜਗਪਾਲ ਰਾਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਬੇਟੀ ਬਚਾਉ ਦੇ ਨਾਹਰੇ ਲਗਾਉਂਦੀ ਹੈ ਪਰ ਆਸ਼ਾ ਵਰਕਰ ਬੇਟੀਆਂ  ਦਾ ਸੋਸ਼ਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਸ਼ਾ ਵਰਕਰ ਪਹਿਲਾ ਵੀ ਦੋ ਵਾਰ ਹੜਤਾਲ ਕਰ ਚੁਕੀ ਹੈ। ਜਿਸ ਤੋਂ ਬਾਅਦ ਸਰਕਾਰ ਨੇ ਸਾਡੇ ਨਾਲ ਸਮਝੌਤਾ ਕਰ ਕੇ ਸਾਡੀਆਂ ਮੰਗਾਂ ਮਨ ਕੇ ਸਾਡੀ ਤਨਖ਼ਾਹ 4 ਹਜ਼ਾਰ ਕਰਨ ਲਈ ਕਿਹਾ ਸੀ

ਪਰ ਸਰਕਾਰ ਨੇ ਹਾਲੇ ਤਕ ਇਸ ਨੂੰ ਲਾਗੁ ਨਹੀ ਕੀਤਾ। ਹੁਣ ਜਦੋਂ ਤਕ ਸਰਕਾਰ ਸਾਡੀ ਇਹ ਮੰਗ ਲਾਗੁ ਨਹੀ ਕਰਦੀ, ਉਸ ਟਾਇਮ ਤਕ ਸਾਡੀ ਹੜਤਾਲ ਜਾਰੀ ਰਹੇਗੀ। ਇਸ ਮੌਕੇ 'ਤੇ ਸੁਰੇਸ਼ੋ, ਸੰਤੋਸ, ਸੁਮਨ, ਸੁਦੇਸ਼ ਰਾਨੀ, ਮਨੋਜ ਕੁਮਾਰ, ਜਗਪਾਲ ਰਾਣਾ, ਰੋਸਨ ਗੁਪਤਾ ਅਤੇ ਹੋਰ ਵਰਕਰ ਮੌਜੂਦ ਸਨ।