ਘੱਗਰ ਨਦੀ ਵਿਚ ਹਰਿਆਣਾ ਵਲੋਂ ਜੋ ਵੀ ਪਾਣੀ ਜਾ ਰਿਹਾ ਹੈ, ਉਹ ਸਾਫ਼ ਹੋਵੇ: ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਘੱਘਰ ਨਦੀ ਵਿਚ ਹਰਿਆਣਾ ਵਲੋਂ ਜੋ ਵੀ ਪਾਣੀ ਜਾ ਰਿਹਾ ਹੈ, ਉਹ ਸਾਫ...

Manohar Lal Khattar

ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਘੱਘਰ ਨਦੀ ਵਿਚ ਹਰਿਆਣਾ ਵਲੋਂ ਜੋ ਵੀ ਪਾਣੀ ਜਾ ਰਿਹਾ ਹੈ, ਉਹ ਸਾਫ ਪਾਣੀ ਹੋਣਾ ਚਾਹੀਦਾ ਹੈ ਅਤੇ ਇਸ ਲਈ ਵੱਖ-ਵੱਖ ਥਾਂਵਾਂ 'ਤੇ ਐਸ.ਟੀ.ਪੀ. ਅਤੇ ਸੀ.ਟੀ.ਪੀ. ਸਥਾਪਤ ਕੀਤੀ ਜਾਵੇ। ਉਨ੍ਹਾਂ ਨੇ ਇਹ ਆਦੇਸ਼ ਅੱਜ ਇੱਥੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਆਯੋਜਿਤ ਵੱਖ-ਵੱਖ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੌਰਾਨ ਦਿਤੇ।

ਮੀਟਿੰਗ ਵਿਚ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਵੀ ਹਾਜ਼ਰ ਸਨ। ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਘੱਘਰ ਨਦੀ ਨੂੰ ਸਾਫ ਰੱਖਣ ਲਈ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਯੋਜਨਾ ਬਣਾਈ ਜਾਵੇ ਤਾਂ ਜੋ ਨਦੀ ਵਿਚ ਜਾ ਰਹੇ ਪਾਣੀ ਨੂੰ ਸਾਫ਼ ਰੱਖਿਆ ਜਾ ਸਕੇ।

 ਮੀਟਿੰਗ ਵਿਚ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਘੱਘਰ ਨੂੰ ਸਾਫ ਰੱਖਣ ਲਈ ਘੱਘਰ ਪਰਿਯੋਜਨਾ ਦੇ ਤਹਿਤ 46 ਐਸ.ਟੀ.ਪੀ., 3 ਸੀ.ਟੀ.ਪੀ. ਬਣਾਏ ਜਾ ਰਹੇ ਹਨ ਅਤੇ 8 ਐਸ.ਟੀ.ਪੀ. ਨਿਰਮਾਣਾਧੀਨ ਹਨ ਅਤੇ 20 ਪ੍ਰਸਤਾਵਿਤ ਹਨ। ਮੀਟਿੰਗ ਵਿਚ ਗਲੋਬਲ ਸਿਟੀ ਪਰਿਯੋਜਨਾ 'ਤੇ ਵਿਚਾਰ ਵਟਾਂਦਰਾ ਕਰਦੇ ਹੋਏ ਮੁੱਖ ਮੰਤਰੀ ਨੂੰ ਅਧਿਕਾਰੀਆਂ ਨੇ ਦਸਿਆ ਕਿ ਗੁਰੂਗ੍ਰਾਮ ਕੋਲ 1,000 ਏਕੜ ਜਮੀਨ 'ਤੇ ਗਲੋਬਲ ਸਿਟੀ ਬਣਾਈ ਜਾ ਰਹੀ ਹੈ ਅਤੇ ਇਸ ਦਾ ਮਾਸਟਰ ਇੰਜੀਨੀਅਰਿੰਗ ਪਲਾਨ ਤਿਆਰ ਹੋ ਚੁੱਕਿਆ ਹੈ

ਅਤੇ ਉਮੀਦ ਹੈ ਕਿ ਦਸੰਬਰ ਤੇ ਜਨਵਰੀ ਤਕ ਪਲਾਟਾਂ ਦੀ ਨਿਲਾਮੀ ਕਰ ਦਿਤੀ ਜਾਵੇਗੀ। ਮੀਟਿੰਗ ਵਿਚ ਕੁੰਡਲੀ- ਮਾਨੇਸਰ-ਪਲਵਲ ਪਰਿਯੋਜਨਾ ਦੀ ਤਰੱਕੀ 'ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਮੁੱਖ ਮੰਤਰੀ ਨੂੰ ਅਧਿਕਾਰੀਆਂ ਨੇ ਦਸਿਆ ਕਿ ਇਹ ਪਰਿਯੋਜਨਾ 92 ਫੀਸਦੀ ਤਕ ਪੂਰੀ ਹੋ ਚੁੱਕੀ ਹੈ ਅਤੇ ਇਸ ਦਾ ਕੁਝ ਕੰਮ ਅਜੇ ਬਾਕੀ ਹੈ, ਜੋ ਜਲਦ ਹੀ ਪੂਰਾ ਹੋ ਜਾਵੇਗਾ।