ਭਾਰਤ ਵਿਚ ਕੋਰੋਨਾ ਕਾਰਨ ਕਰੀਬ 50 ਲੱਖ ਮੌਤਾਂ, ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਤ੍ਰਾਸਦੀ- ਰਿਪੋਰਟ
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਿਤ ਖਤਰੇ ਨਾਲ ਜੂਝ ਰਿਹਾ ਭਾਰਤ ਦੂਜੀ ਲਹਿਰ ਵਿਚ ਹੀ ਕੋਰੋਨਾ ਦਾ ਭਿਆਨਕ ਰੂਪ ਦੇਖ ਚੁੱਕਾ ਹੈ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਿਤ ਖਤਰੇ ਨਾਲ ਜੂਝ ਰਿਹਾ ਭਾਰਤ ਦੂਜੀ ਲਹਿਰ ਵਿਚ ਹੀ ਕੋਰੋਨਾ ਦਾ ਭਿਆਨਕ ਰੂਪ ਦੇਖ ਚੁੱਕਾ ਹੈ। ਦੁਨੀਆਂ ਭਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਭਾਰਤ ਦੂਜੇ ਨੰਬਰ ’ਤੇ ਹੈ ਜਦਕਿ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਭਾਰਤ ਦਾ ਤੀਜਾ ਨੰਬਰ ਹੈ।
ਹੋਰ ਪੜ੍ਹੋ: ਚੀਨ ਵਿਚ ਹੜ੍ਹ ਦਾ ਕਹਿਰ: ਹਜ਼ਾਰਾਂ ਲੋਕ ਘਰ ਛੱਡਣ ਨੂੰ ਮਜਬੂਰ, 12 ਲੋਕਾਂ ਦੀ ਮੌਤ
ਵਰਲਡੋਮੀਟਰ ਮੁਤਾਬਕ ਭਾਰਤ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਤਿੰਨ ਕਰੋੜ 12 ਲੱਖ ਤੋਂ ਜ਼ਿਆਦਾ ਹੈ ਜਦਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ 4 ਲੱਖ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇਕ ਅਮਰੀਕੀ ਅਧਿਐਨ ਵਿਚ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਕੋਰੋਨਾ ਕਾਰਨ 34 ਤੋਂ 49 ਲੱਖ ਲੋਕਾਂ ਦੀ ਮੌਤ ਹੋਈ ਹੈ।
ਹੋਰ ਪੜ੍ਹੋ: ਖਾਤਿਆਂ ’ਚ ਭੇਜੇ 3000 ਕਰੋੜ ਰੁਪਏ ਦੀ 42 ਲੱਖ ਅਯੋਗ ਕਿਸਾਨਾਂ ਤੋਂ ਵਸੂਲੀ ਕਰੇਗੀ ਕੇਂਦਰ ਸਰਕਾਰ:ਤੋਮਰ
ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਨਾਲੋਂ 10 ਗੁਣਾ ਜ਼ਿਆਦਾ ਹੈ। ਰਿਪੋਰਟ ਨੂੰ ਤਿਆਰ ਕਰਨ ਵਾਲੇ ਲੋਕਾਂ ਵਿਚ ਚਾਰ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਨੀਅਮ ਵੀ ਸ਼ਾਮਲ ਹਨ। ਵਾਸ਼ਿੰਗਟਨ ਦੀ ਇਕ ਅਧਿਐਨ ਸੰਸਥਾ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ ਵਿਚ ਸਰਕਾਰੀ ਅੰਕੜਿਆਂ, ਅੰਤਰਰਾਸ਼ਟਰੀ ਅਨੁਮਾਨਾਂ, ਸੇਰੋਲੋਜੀਕਲ ਰਿਪੋਰਟਾਂ ਅਤੇ ਘਰੇਲੂ ਸਰਵੇਖਣਾਂ ਨੂੰ ਆਧਾਰ ਬਣਾਇਆ ਗਿਆ ਹੈ।
ਹੋਰ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਦਾ ਐਲਾਨ: ਕਿਸਾਨ ਹਰ ਰੋਜ਼ ਸੰਸਦ ਨੇੜੇ ਕਿਸਾਨ-ਸੰਸਦ ਦਾ ਆਯੋਜਨ ਕਰਨਗੇ
ਅਰਵਿੰਦ ਸੁਬਰਾਮਨੀਅਮ, ਅਭਿਸ਼ੇਕ ਆਨੰਦ ਅਤੇ ਜਸਟਿਨ ਸੈਂਡਫਰ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਕੁਝ ਹਜ਼ਾਰ ਜਾਂ ਲੱਖ ਵਿਚ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ 'ਤੇ ਪਹਿਲਾਂ ਹੀ ਸਵਾਲ ਚੁੱਕੇ ਜਾ ਰਹੇ ਹਨ। ਅਮਰੀਕੀ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਨਵਰੀ 2020 ਅਤੇ ਜੂਨ 2021 ਵਿਚਾਲੇ ਭਾਰਤ ਵਿਚ ਕੋਵਿਡ -19 ਕਾਰਨ ਲਗਭਗ 50 ਲੱਖ (4.9 ਮਿਲੀਅਨ) ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਇਹ ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਬਣ ਗਈ।