ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ 'ਤੇ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ।

Rahul Gandhi

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਇਕ ਖ਼ਬਰ ਦੀ ਕਟਿੰਗ ਸ਼ੇਅਰ ਕੀਤੀ, ਜਿਸ ਵਿਚ ਲਿਖਿਆ ਹੋਇਆ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ।

ਹੋਰ ਪੜ੍ਹੋ: ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚੇ ਨਵਜੋਤ ਸਿੱਧੂ

ਰਾਹੁਲ ਗਾਂਧੀ (Rahul Gandhi Tweet) ਨੇ ਟਵੀਟ ਕੀਤਾ, ‘ਅਪਣਿਆਂ ਨੂੰ ਗਵਾਉਣ ਵਾਲਿਆਂ ਦੇ ਹੰਝੂਆਂ ਵਿਚ ਸਭ ਰਿਕਾਰਡ ਹੈ’। ਦਰਅਸਲ ਬੀਤੇ ਦਿਨ ਪਾਰਲੀਮੈਂਟ ਵਿਚ ਕਿਸਾਨ ਅੰਦੋਲਨਕਾਰੀਆਂ ਵਿਚੋਂ 550 ਕਿਸਾਨਾਂ ਦੀ ਮੌਤ ਬਦਲੇ ਉਹਨਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਪ੍ਰਸ਼ਨ ਦੇ ਉੱਤਰ ਵਿਚ ਸਰਕਾਰ ਨੇ ਕਿਹਾ ਕਿ ਸਰਕਾਰ ਕੋਲ ਤਾਂ ਅਜਿਹੇ ਕੋਈ ਅੰਕੜੇ ਹੀ ਨਹੀਂ ਕਿ ਕਿਹੜੇ ਕਿਸਾਨ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਹਨ। ਜਦ ਅੰਕੜੇ ਹੀ ਨਹੀਂ ਤਾਂ ਮੁਆਵਜ਼ਾ ਦੇਣ ਦਾ ਪ੍ਰਸ਼ਨ ਹੀ ਨਹੀਂ ਉਠਦਾ।

ਹੋਰ ਪੜ੍ਹੋ: ਆਕਸੀਜਨ ਵਿਵਾਦ: ਭੜਕੇ ਸੰਜੇ ਰਾਊਤ, 'ਝੂਠੀ ਹੈ ਕੇਂਦਰ ਸਰਕਾਰ! ਦਰਜ ਹੋਣਾ ਚਾਹੀਦਾ ਮੁਕੱਦਮਾ'

ਦਿਲਚਸਪ ਗੱਲ ਹੈ ਕਿ ਅਖ਼ਬਾਰਾਂ ਵਿਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀਆਂ ਤਸਵੀਰਾਂ ਛਪਦੀਆਂ ਰਹਿੰਦੀਆਂ ਹਨ ਤੇ ਹੋਰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਪਰ ਇਹ ਵਖਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਜਾਂ ਕਿਸੇ ਹੋਰ ਵੱਡੇ ਆਗੂ ਨੇ ਕਦੀ ਅਫ਼ਸੋਸ ਦਾ ਇਕ ਅੱਖਰ ਨਹੀਂ ਬੋਲਿਆ। ਕਿਸਾਨ ਅੰਦੋਲਨ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਇਕ ਇਕ ਸ਼ਹੀਦ ਬਾਰੇ ਜਾਣਕਾਰੀ ਸਰਕਾਰ ਨੂੰ ਦੇਣ ਲਈ ਤਿਆਰ ਹਨ ਪਰ ਸਰਕਾਰ ਤਾਂ ਮਚਲੀ ਬਣੀ ਰਹਿਣਾ ਚਾਹੁੰਦੀ ਹੈ,ਉਂਝ ਉਸ ਨੂੰ ਪਤਾ ਸੱਭ ਕੁੱਝ ਹੈ। ਪਰ ਅਜਿਹਾ ਝੂਠ ਪਾਰਲੀਮੈਂਟ ਵਿਚ ਤਾਂ ਨਹੀਂ ਬੋਲਣਾ ਚਾਹੀਦਾ।