ਰਾਏਪੁਰ 'ਚ ਤਿੰਨ ਨਵਜੰਮੇ ਬੱਚਿਆਂ ਦੀ ਹੋਈ ਮੌਤ, ਮਚਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਸ਼ਤੇਦਾਰਾਂ ਨੇ ਲਾਪ੍ਰਵਾਹੀ ਦੇ ਲਗਾਏ ਆਰੋਪ

Newborn baby

ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਜ਼ਿਲ੍ਹਾ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਡਾਕਟਰ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਤੇ ਹੰਗਾਮਾ ਕੀਤਾ। ਇਹ ਘਟਨਾ ਮੰਗਲਵਾਰ ਰਾਤ 8 ਵਜੇ ਵਾਪਰੀ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਸਿਹਤ ਵਿਗੜਨ ਕਾਰਨ ਬੱਚਿਆਂ ਨੂੰ ਆਕਸੀਜਨ ਤੋਂ ਬਿਨ੍ਹਾਂ ਕਿਸੇ ਹੋਰ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ।

ਹਸਪਤਾਲ ਵਿਚ ਮੌਜੂਦ ਇਕ ਮਰੀਜ਼ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਤਿੰਨ ਨਹੀਂ, ਸੱਤ ਬੱਚਿਆਂ ਦੀ ਮੌਤ ਹੋਈ ਹੈ। ਪਰਿਵਾਰ ਅਨੁਸਾਰ, ਉਸਨੇ ਆਪਣੀਆਂ ਅੱਖਾਂ ਨਾਲ ਸੱਤ ਬੱਚਿਆਂ ਦੀਆਂ ਲਾਸ਼ਾਂ ਨੂੰ ਇਕ ਤੋਂ ਬਾਅਦ ਇਕ ਲਿਜਾਦਿਆਂ ਵੇਖਿਆ। ਇੱਕ ਪਰਿਵਾਰਕ ਮੈਂਬਰ, ਘਨਸ਼ਿਆਮ ਸਿਨਹਾ ਨੇ ਦੋਸ਼ ਲਾਇਆ ਕਿ ਡਾਕਟਰਾਂ ਨੇ ਉਸਦੀ ਬੱਚੇ ਦੀ ਹਾਲਤ ਖ਼ਰਾਬ ਹੋਣ ਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਬੱਚੇ ਦੀ ਹਾਲਤ ਨਾਜ਼ੁਕ ਸੀ।

ਉਸ ਨੂੰ  ਲੈ ਕੇ  ਜਾਣ ਲਈ ਆਕਸੀਜਨ ਸਿਲੰਡਰ ਦੀ ਜ਼ਰੂਰਤ ਸੀ, ਪਰ ਦਿੱਤਾ  ਨਹੀਂ ਗਿਆ। ਉਹ ਹਸਪਤਾਲ ਪ੍ਰਬੰਧਨ ਤੋਂ ਸਿਲੰਡਰਾਂ ਦੀ ਮੰਗ ਕਰਦੇ ਰਹੇ, ਪਰ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਮੁਹੱਈਆ ਨਹੀਂ ਕਰਵਾਏ ਗਏ। ਇਸ ਦੌਰਾਨ ਦਾਖਲ ਹੋਏ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਡਾਕਟਰਾਂ 'ਤੇ ਪਰਿਵਾਰ ਦਾ ਗੁੱਸਾ ਭੜਕ ਗਿਆ। ਪਰਿਵਾਰ ਨੇ ਹਸਪਤਾਲ ਵਿਚ ਹੰਗਾਮਾ ਖੜ੍ਹਾ ਕਰ ਦਿੱਤਾ।

ਹੰਗਾਮੇ ਦੀ ਸੂਚਨਾ 'ਤੇ ਪੁਲਿਸ ਪੰਡਰੀ ਥਾਣੇ ਤੋਂ ਮੌਕੇ' ਤੇ ਪਹੁੰਚੀ। ਕਰੀਬ  ਢਾਈ ਘੰਟੇ ਚੱਲੇ ਇਸ ਹੰਗਾਮੇ ਤੋਂ ਬਾਅਦ ਪੁਲਿਸ ਦੇ ਸਮਝਾਉਣ ਨਾਲ ਪਰਿਵਾਰ ਸ਼ਾਂਤ  ਹੋਇਆ। ਹਸਪਤਾਲ ਪ੍ਰਬੰਧਨ ਦੇ ਲੋਕ ਦੂਜੇ ਰਿਸ਼ਤੇਦਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਸਪਤਾਲ ਪ੍ਰਬੰਧਨ ਨੇ ਬੱਚਿਆਂ ਦੀ ਮੌਤ ਨੂੰ ਆਮ ਦੱਸਿਆ ਹੈ।