ਈਦ ਦੀ ਨਮਾਜ਼ ਪੜ੍ਹਨ ਲਈ ਨਹਾਉਣ ਲੱਗਾ ਨੌਜਵਾਨ, ਟੂਟੀ 'ਚ ਆਇਆ ਕਰੰਟ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਦ ਦੀ ਖੁਸ਼ੀ ਦੀ ਬਜਾਏ ਘਰ ਵਿਚ ਪਿਆ ਚੀਕ-ਚਿਹਾੜਾ

Sharif Ali

ਸੰਭਾਲ: ਸੰਭਾਲ ਦੇ ਧਨਾਰੀ ਥਾਣਾ ਖੇਤਰ ਦੇ ਭਕਰੌਲੀ ਵਿੱਚ, ਈਦ ਦੀ ਨਮਾਜ਼ ਦੀ ਤਿਆਰੀ ਲਈ ਸਵੇਰੇ ਨਹਾਉਣ ਲੱਗਾ ਕਿ ਅਚਾਨਕ ਉਸਦੀ ਟੂਟੀ 'ਚ ਕਰੰਟ ਆ ਗਿਆ ਤੇ  ਉਹ ਬੇਹੋਸ਼ ਹੋ ਗਿਆ। ਜਿਸਨੂੰ ਨੇੜਲੇ ਹਸਪਤਾਲ ਵਿਚ  ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਘਟਨਾ ਤੋਂ ਬਾਅਦ ਪਰਿਵਾਰ ਦੀ ਈਦ ਦੀ ਖੁਸ਼ੀ ਸੋਗ ਵਿੱਚ ਬਦਲ ਗਈ। ਐਸਡੀਐਮ ਗਨੌਰ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਾ ਭਰੋਸਾ ਦਿੱਤਾ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਥਾਣਾ ਖੇਤਰ ਦੇ ਪਿੰਡ ਭਕਰੌਲੀ ਦਾ ਰਹਿਣ ਵਾਲਾ ਸ਼ਰੀਫ ਅਲੀ (18) ਈਦ ਦੀ ਤਿਆਰੀ ਲਈ ਬੁੱਧਵਾਰ ਸਵੇਰੇ ਛੇ ਵਜੇ ਘਰ ਦੇ ਹੈਂਡ ਪੰਪ 'ਤੇ ਨਹਾਉਣ ਲਈ ਗਿਆ। ਟੂਟੀ ਵਿੱਚ ਕਰੰਟ ਆਉਣ ਨਾਲ ਉਹ ਬੇਹੋਸ਼ ਹੋ ਗਿਆ। ਜਦੋਂ ਪਰਿਵਾਰ ਨੇ  ਨੌਜਵਾਨ ਨੂੰ ਡਿੱਗਦੇ ਵੇਖਿਆ ਤਾਂ ਰੌਲਾ ਪੈ ਗਿਆ।

ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਕਰੰਟ ਤੋਂ ਬੇਹੋਸ਼ ਹੋਏ ਨੌਜਵਾਨ ਨੂੰ ਇਲਾਜ ਲਈ ਗਨੌਰ ਸੀਐਚਸੀ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਵਿਚ ਹਫੜਾ-ਦਫੜੀ ਮੱਚ ਗਈ। ਈਦ ਦੀ ਖੁਸ਼ੀ ਦੀ ਬਜਾਏ ਘਰ ਵਿਚ ਚੀਕ-ਚਿਹਾੜਾ ਪੈ ਗਿਆ।

ਮ੍ਰਿਤਕ ਨੌਜਵਾਨ ਕੁਆਰਾ ਸੀ। ਉਹ ਆਪਣੇ ਪੰਜ ਭਰਾਵਾਂ ਵਿਚੋਂ ਤੀਜਾ ਨੰਬਰ ਤੇ ਸੀ। ਵੱਡੇ ਦੋ ਭਰਾਵਾਂ ਦਾ ਵਿਆਹ  ਹੋ ਚੁੱਕਿਆ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ  ਪੋਸਟ ਮਾਰਟਮ  ਲਈ ਭੇਜ ਦਿੱਤਾ।