ਦਰਦਨਾਕ ਹਾਦਸਾ : 9 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਡੰਪਰ ਨੇ ਕੁਚਲਿਆ, ਮੌਕੇ 'ਤੇ ਹੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਦਸੇ ਸਮੇਂ ਹੀ ਔਰਤ ਨੇ ਨਵਜੰਮੇ ਬੱਚੇ ਨੂੰ ਦਿੱਤਾ ਜਨਮ

Death

 

ਫਿਰੋਜ਼ਾਬਾਦ : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਪਿੰਡ ਬਰਤਾਰਾ ਵਿੱਚ ਇੱਕ ਦਰਦਨਾਕ ਹਾਦਸਾ  ਵਾਪਰ ਗਿਆ। ਇੱਕ ਟਰੱਕ ਨੇ ਗਰਭਵਤੀ ਔਰਤ ਨੂੰ ਕੁਚਲ ਦਿੱਤਾ, ਜਿਸ ਨੇ ਵੀ ਇਹ ਹਾਦਸਾ ਦੇਖਿਆ, ਉਸ ਦੀ ਰੂਹ ਕੰਬ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਚਮਤਕਾਰ ਦੇਖਣ ਨੂੰ ਮਿਲਿਆ। ਟਰੱਕ ਨੇ ਔਰਤ ਨੂੰ ਇੰਨੀ ਬੁਰੀ ਤਰ੍ਹਾਂ ਕੁਚਲ ਦਿੱਤਾ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਪੇਟ ਫੱਟ ਗਿਆ, ਜਿਸ ਕਾਰਨ ਉਸ ਦੇ ਪੇਟ ਵਿਚ ਪਲ ਰਿਹਾ ਬੱਚਾ ਬਾਹਰ ਆ ਗਿਆ। ਗਰਭ ਵਿੱਚ ਪਲ ਰਹੀ ਬੱਚੀ 5 ਫੁੱਟ ਦੂਰ ਜਾ ਕੇ ਸੜਕ 'ਤੇ ਡਿੱਗ ਗਈ। ਉਥੇ ਮੌਜੂਦ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬੱਚੀ ਪੇਟ 'ਚੋਂ ਸੁਰੱਖਿਅਤ ਬਾਹਰ ਆ ਗਈ।

 

ਇਹ ਘਟਨਾ ਨਰਖੀ ਥਾਣਾ ਖੇਤਰ ਦੇ ਬਰਤਾਰਾ ਪਿੰਡ ਨੇੜੇ ਬੁੱਧਵਾਰ ਨੂੰ ਵਾਪਰੀ। 26 ਸਾਲਾ ਗਰਭਵਤੀ ਕਾਮਿਨੀ ਆਪਣੇ ਪਤੀ ਰਾਮੂ ਨਾਲ ਬਾਈਕ 'ਤੇ ਕੋਟਲਾ ਫਰੀਹਾ ਸਥਿਤ ਆਪਣੇ ਪੇਕੇ ਘਰ ਜਾ ਰਹੀ ਸੀ, ਉਦੋਂ ਹੀ ਇਹ ਹਾਦਸਾ ਵਾਪਰਿਆ। ਸਾਹਮਣੇ ਤੋਂ ਆ ਰਹੀ ਕਾਰ ਦੀ ਟੱਕਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਰਾਮੂ ਨੇ ਆਪਣੀ ਬਾਈਕ 'ਤੇ ਕੰਟਰੋਲ ਗੁਆ ਦਿੱਤਾ। ਕਾਮਿਨੀ ਹੇਠਾਂ ਡਿੱਗ ਪਈ ਅਤੇ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਟਰੱਕ ਦੇ ਹੇਠਾਂ ਆਉਂਦੇ ਹੀ ਉਸ ਦਾ ਪੇਟ ਫਟ ਗਿਆ ਅਤੇ ਬੱਚੀ ਸਹੀ ਸਲਾਮਤ ਬਾਹਰ ਆ ਗਈ।

ਬੱਚੀ ਨੂੰ ਤੁਰੰਤ ਫ਼ਿਰੋਜ਼ਾਬਾਦ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਕਿਹਾ ਕਿ ਲੜਕੀ ਬਿਲਕੁਲ ਠੀਕ ਹੈ ਅਤੇ ਉਸਨੂੰ ਹੁਣ ਇਲਾਜ ਦੀ ਲੋੜ ਹੈ।" ਜਦਕਿ ਮਾਂ ਕਾਮਿਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਕਾਮਿਨੀ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਔਰਤ ਦੀ ਮੌਤ ਗਰਭਪਾਤ ਹੋਣ ਕਾਰਨ ਹੋਈ ਦੱਸੀ ਜਾ ਰਹੀ ਹੈ। ਘਟਨਾ ਸਬੰਧੀ ਐਸਐਚਓ ਨੇ ਦੱਸਿਆ ਕਿ ਟਰੱਕ ਚਾਲਕ ਫ਼ਰਾਰ ਹੋ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਜਾਵੇਗੀ।