Kedarnath News: ਕੇਦਾਰਨਾਥ ਤੋਂ ਵੱਡੀ ਖਬਰ, ਗੌਰੀਕੁੰਡ ਨੇੜੇ ਡਿੱਗੇ ਪੱਥਰ; 3 ਸ਼ਰਧਾਲੂਆਂ ਦੀ ਮੌਤ
Kedarnath News: 2 ਜ਼ਖ਼ਮੀ
Gaurikund. stones Kedarnath News: ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲੇ 'ਚ ਕੇਦਾਰਨਾਥ ਤੀਰਥ ਮਾਰਗ 'ਤੇ ਪੱਥਰ ਡਿੱਗਣ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਦੋ ਲੋਕ ਜ਼ਖ਼ਮੀ ਹੋ ਗਏ ਹਨ। ਹਾਦਸੇ ਦੀ ਜਾਣਕਾਰੀ ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਦੇ ਨੰਦਨ ਸਿੰਘ ਰਾਜਵਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਪਹਾੜੀ ਤੋਂ ਪੱਥਰ ਡਿੱਗਣ ਅਤੇ ਸ਼ਰਧਾਲੂਆਂ ਦੇ ਹੇਠਾਂ ਦੱਬਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਦੇ ਹੀ ਚਾਰਧਾਮ ਸ਼ਰਧਾਲੂਆਂ ਦੀ ਸੁਰੱਖਿਆ ਲਈ ਤਾਇਨਾਤ ਐਨਡੀਆਰਐਫ, ਡੀਡੀਆਰ, ਵਾਈਐਮਐਫ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਚਲਾਏ ਗਏ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਦਾ ਕਾਰਨ ਉੱਤਰਾਖੰਡ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੂੰ ਦੱਸਿਆ ਜਾ ਰਿਹਾ ਹੈ। ਪਹਾੜੀ ਤੋਂ ਪੱਥਰ ਡਿੱਗਣ ਦੀ ਘਟਨਾ ਗੌਰੀਕੁੰਡ ਤੋਂ ਕਰੀਬ 3 ਕਿਲੋਮੀਟਰ ਅੱਗੇ ਚਿਰਬਾਸਾ 'ਚ ਵਾਪਰੀ।
ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਚਿਤਾਵਨੀ
ਭਾਰਤੀ ਮੌਸਮ ਵਿਭਾਗ ਨੇ ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਭਾਵੇਂ ਹੁਣ ਚਾਰਧਾਮ ਦੇ ਸ਼ਰਧਾਲੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ, ਹਾਲਾਂਕਿ ਯਾਤਰਾ ਦੀਵਾਲੀ ਤੱਕ ਜਾਰੀ ਰਹੇਗੀ, ਫਿਰ ਵੀ ਸ਼ਰਧਾਲੂਆਂ ਦੀ ਗਿਣਤੀ ਘੱਟ ਹੈ। ਮੌਨਸੂਨ ਸੀਜ਼ਨ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਲੋਕ ਘੱਟ ਆ ਰਹੇ ਹਨ।