ਸਦੀਆਂ ਪੁਰਾਣੀ ਪ੍ਰਥਾ ਹੋਣ ਨਾਲ ਖ਼ਤਨਾ ਧਾਰਮਿਕ ਪ੍ਰਥਾ ਨਹੀਂ ਬਣ ਜਾਂਦੀ : ਸੁਪਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਕਿਹਾ ਕਿ ਇਹ ਦਲੀਲ ਇਹ ਸਾਬਤ ਕਰਨ ਲਈ ਲੋੜੀਂਦੀ ਨਹੀਂ ਕਿ ਦਾਊਦੀ ਬੋਹਰਾ ਮੁਸਲਿਮ ਸਮਾਜ ਦੀ ਨਾਬਾਲਗ ਲੜਕੀਆਂ ਦਾ ਖ਼ਤਨਾ 10ਵੀਂ ਤੋਂ ਹੁੰਦਾ ਆ ਰਿਹਾ ਹੈ...

Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਕਿ ਇਹ ਦਲੀਲ ਇਹ ਸਾਬਤ ਕਰਨ ਲਈ ਲੋੜੀਂਦੀ ਨਹੀਂ ਕਿ ਦਾਊਦੀ ਬੋਹਰਾ ਮੁਸਲਿਮ ਸਮਾਜ ਦੀ ਨਾਬਾਲਗ ਲੜਕੀਆਂ ਦਾ ਖ਼ਤਨਾ 10ਵੀਂ ਤੋਂ ਹੁੰਦਾ ਆ ਰਿਹਾ ਹੈ, ਇਸ ਲਈ ਇਹ ਜ਼ਰੂਰੀ ਧਾਰਮਿਕ ਪ੍ਰਥਾ ਦਾ ਹਿੱਸਾ ਹੈ, ਜਿਸ 'ਤੇ ਅਦਾਲਤ ਦੁਆਰਾ ਪੜਤਾਲ ਨਹੀਂ ਕੀਤੀ ਜਾ ਸਕਦੀ। ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਇਹ ਗੱਲ ਇਕ ਮੁਸਲਿਮ ਸਮੂਹ ਵਲੋਂ ਪੇਸ਼ ਹੋਏ ਵਕੀਲ ਏ ਐਮ ਸਿੰਘਵੀ ਦੀਆਂ ਦਲੀਲਾਂ ਦਾ ਜਵਾਬ ਦਿੰਦੇ ਹੋਏ ਆਖੀ।