ਗੋਦੀ ਮੀਡੀਆ ਦਰਸਾਉਂਦੈ ਕਿ ਇਸ ਦੌਰ 'ਚ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਹੀ ਰੁਜ਼ਗਾਰ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਦੀ ਰਾਜਨੀਤੀ ਤੁਹਾਨੂੰ ਚੁਪਕੇ ਜਿਹੇ ਇਕੋ ਨਾਅਰਾ ਦੇ ਰਹੀ ਹੈ-'ਤੁਸੀਂ ਸਾਨੂੰ ਵੋਟ ਦਿਓ...

Media

ਨਵੀਂ ਦਿੱਲੀ : ਅੱਜ ਦੀ ਰਾਜਨੀਤੀ ਤੁਹਾਨੂੰ ਚੁਪਕੇ ਜਿਹੇ ਇਕੋ ਨਾਅਰਾ ਦੇ ਰਹੀ ਹੈ-'ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਹਿੰਦੂ-ਮੁਸਲਿਮ ਡਿਬੇਟ ਦੇਵਾਂਗੇ।' ਇਸ ਡਿਬੇਟ ਵਿਚ ਤੁਹਾਡੇ ਜੀਵਨ ਦੇ 10-20 ਸਾਲ ਟੀਵੀ ਦੇ ਸਾਹਮਣੇ ਅਤੇ ਚਾਹ ਦੀਆਂ ਦੁਕਾਨਾਂ 'ਤੇ ਆਰਾਮ ਨਾਲ ਕਟ ਜਾਣਗੇ। ਨਾ ਨੌਕਰੀ ਦੀ ਲੋੜ ਹੋਵੇਗੀ ਨਾ ਦਫ਼ਤਰ ਜਾਣ ਦੀ ਦਿੱਕਤ ਉਠਾਉਣੀ ਪਵੇਗੀ ਪਰ ਪੈਸਾ ਜ਼ਰੂਰ ਮਿਲੇਗਾ। ਕਈ ਵਾਰ ਗੋਦੀ ਮੀਡੀਆ ਦੇ ਅਖ਼ਬਾਰ ਅਤੇ ਚੈਨਲ ਦੇਖਣ ਤੋਂ ਲਗਦਾ ਹੈ ਕਿ ਇਸ ਦੌਰ ਵਿਚ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਹੀ ਰੁਜ਼ਗਾਰ ਹੈ।