ਕੇਰਲ ਹੜ੍ਹ ਪੀੜਤਾਂ ਅੱਗੇ ਆਇਆ ਅਰਬ ਅਮੀਰਾਤ, 700 ਕਰੋੜ ਦੀ ਵਿੱਤੀ ਸਹਾਇਤਾ ਦੀ ਪੇਸ਼ਕਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਆਏ ਸਦੀ ਦੇ ਸਭ ਤੋਂ ਵੱਡੇ ਹੜ੍ਹ ਤੋਂ ਰਾਜ ਨੂੰ ਉਭਾਰਨ ਲਈ ਹਰ ਪਾਸੇ ਤੋਂ ਮਦਦ ਦੇ ਹੱਥ ਵਧ ਰਹੇ ਹਨ...

Kerala Flood

ਨਵੀਂ ਦਿੱਲੀ : ਕੇਰਲ ਵਿਚ ਆਏ ਸਦੀ ਦੇ ਸਭ ਤੋਂ ਵੱਡੇ ਹੜ੍ਹ ਤੋਂ ਰਾਜ ਨੂੰ ਉਭਾਰਨ ਲਈ ਹਰ ਪਾਸੇ ਤੋਂ ਮਦਦ ਦੇ ਹੱਥ ਵਧ ਰਹੇ ਹਨ। ਕੇਰਲ ਨੂੰ ਦੇਸ਼ ਹੀ ਨਹੀਂ ਬਲਕਿ ਬਾਹਰ ਤੋਂ ਵਿੱਤੀ ਸਹਾਇਤਾ ਮਿਲ ਰਹੀ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਦਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ 700 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਭਾਰਤ ਸਰਕਾਰ ਵਲੋਂ ਕੇਰਲ ਨੂੰ ਦਿਤੀ ਗਈ ਵਿੱਤੀ ਸਹਾਇਤਾ ਤੋਂ ਵੀ ਜ਼ਿਆਦਾ ਹੈ।