ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌਰ ਦਾ 89 ਸਾਲ ਦੀ ਉਮਰ 'ਚ ਦੇਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਾਬੂ ਲਾਲ ਗੌਰ ਦਾ ਅੱਜ ਸਵੇਰੇ ਭੋਪਾਲ ਵਿਚ ਇਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ।

Babu lal gaur

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਾਬੂ ਲਾਲ ਗੌਰ ਦਾ ਅੱਜ ਸਵੇਰੇ ਭੋਪਾਲ ਵਿਚ ਇਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦੀ ਉਮਰ 89 ਸਾਲ ਸੀ। ‘ਨਰਮਦਾ ਹਸਪਤਾਲ’ ਦੇ ਨਿਰਦੇਸ਼ਕ ਡਾਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਇਹ ਵੀ ਦੱਸਿਆ ਕਿ ਬਾਬੂ ਲਾਲ ਗੌਰ ਦੀ ਕਿਡਨੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ।

ਉਹ ਬੁਢਾਪੇ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਉਹ ਪਿਛਲੇ 14 ਦਿਨ ਤੋਂ ਹਸਪਤਾਲ ਵਿਚ ਭਰਤੀ ਸਨ। ਭਾਜਪਾ ਦੇ ਸੀਨੀਅਰ ਆਗੂ ਬਾਬੂ ਲਾਲ ਗੌਰ  2004-2005 ਵਿਚ ਮੱਧ ਪ੍ਰਦੇਸ਼ ਮੁੱਖ ਮੰਤਰੀ ਰਹੇ ਅਤੇ ਉਹ ਅਪਣੀ ਰਵਾਇਤੀ ਗੋਵਿੰਦਪੁਰਾ ਵਿਧਾਨਸਭਾ ਸੀਟ ਤੋਂ 10 ਵਾਰ ਚੋਣਾਂ ਜਿੱਤੇ ਸਨ। ਉਹ ਸਾਲ 1946 ਵਿਚ ਆਰਐਸਐਸ (RSS) ਨਾਲ ਜੁੜੇ ਸਨ। ਉਹ ਭਾਰਤੀ ਮਜ਼ਦੂਰ ਯੂਨੀਅਨ ਦੇ ਸੰਸਥਾਪਕ ਮੈਂਬਰ ਵੀ ਰਹੇ ਹਨ।

ਗੌਰ ਦਾ ਜਨਮ 2 ਜੂਨ 1930 ਨੂੰ ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਹੋਇਆ ਸੀ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਨੂੰ 7 ਅਗਸਤ ਨੂੰ ਰਾਜਧਾਨੀ ਦੇ ਨਰਮਦਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਦਿੱਲੀ ਸਥਿਤ ਮੇਦਾਂਤਾ ਹਸਪਤਾਲ ਵਿਚ ਉਹਨਾਂ ਦੀ ਐਨਜੀਓਪਲਾਸਟੀ (Angioplasty) ਕੀਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।