ਭਾਰਤ ਵਿਚ ਦਸੰਬਰ ਤਕ 40 ਫ਼ੀਸਦੀ ਆਬਾਦੀ ਹੋ ਜਾਵੇਗੀ ਕਰੋਨਾ ਪਾਜ਼ੇਟਿਵ, ਫਿਰ ਵੀ ਚੰਗੀ ਹੋਵੇਗੀ ਸਥਿਤੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਾਈਵੇਟ ਲੈਬ ਦੇ ਦਾਅਵੇ ਮੁਤਾਬਕ ਦੇਸ਼ ਅੰਦਰ 26 ਫ਼ੀ ਸਦੀ ਲੋਕ ਹੋ ਚੁੱਕੇ ਹਨ ਕੋਰੋਨਾ ਪਾਜ਼ੇਟਿਵ

Antibodies

ਨਵੀਂ ਦਿੱਲੀ : ਦੇਸ਼ ਅੰਦਰ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦਾ ਤੋੜ ਲੱਭਣ ਲਈ ਦੁਨੀਆਂ ਭਰ ਦੇ ਵਿਗਿਆਨੀ ਦਿਨ-ਰਾਤ ਕੋਸ਼ਿਸ਼ਾਂ ਕਰ ਰਹੇ ਹਨ। ਰੂਸ ਸਮੇਤ ਭਾਵੇਂ ਕੁੱਝ ਦੇਸ਼ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰ ਰਹੇ ਹਨ ਪਰ ਇਸ ਦੇ ਛੇਤੀ ਸਫ਼ਲ ਹੋਣ ਦਾ ਸਾਰਾ ਦਾਰੋ-ਮਦਾਰ ਭਵਿੱਖੀ ਟਰਾਇਲਾਂ 'ਤੇ ਨਿਰਭਰ ਹੈ। ਇਸੇ ਦੌਰਾਨ ਇਕ ਪ੍ਰਾਈਵੇਟ ਲੈੱਬ ਦੇ ਦਾਅਵੇ ਮੁਤਾਬਕ ਭਾਰਤ ਦੀ 26 ਫ਼ੀਸਦੀ ਆਬਾਦੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਸੰਭਾਵਨਾ ਹੈ।

ਥਾਇਰੋਕੇਅਰ ਲੈੱਬਸ ਦੇ ਐਮਡੀ ਡਾ. ਏ ਵੇਲੂਮਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਨੇ ਸੈਰੋਲਾਜਿਕਲ ਟੈਸਟ ਦੇ ਜ਼ਰੀਏ ਇਕੱਤਰ ਕੀਤੇ ਅੰਕੜਿਆਂ ਆਧਾਰ 'ਤੇ ਅਜਿਹਾ ਦਾਅਵਾ ਕੀਤਾ ਹੈ।  ਉਨ੍ਹਾਂ ਦਸਿਆ ਕਿ 2.7 ਲੱਖ ਲੋਕਾਂ ਦੀ ਸੈਰੋਲਾਜਿਕਲ ਟੈਸਟ ਰਿਪੋਰਟ ਦੱਸਦੀ ਹੈ ਕਿ ਇੱਥੇ 26 ਫ਼ੀਸਦ ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।

ਡਾ.  ਵੇਲੂਮਨੀ ਦਾ ਕਹਿਣਾ ਹੈ ਕਿ ਕਰੋਨਾ ਪਾਜ਼ੇਟਿਵ ਲੋਕ ਆਪਣੇ ਖ਼ੂਨ ਵਿਚ  ਐਂਟੀਬਾਡੀਜ਼ ਨੂੰ ਨਿਊਟ੍ਰੀਲਾਇਜ਼ ਕਰ ਰਹੇ ਹਨ, ਜੋ ਕਿ ਇੰਮਿਊਨ ਖ਼ਤਰਨਾਕ ਵਾਇਰਸ ਨਾਲ ਲੜਨ ਲਈ ਸਰੀਰ ਵਿਚ ਆਪਣੇ ਆਪ ਜੇਨਰੇਟ ਕਰਦਾ ਹੈ। ਡਾ. ਵੇਲੂਮਨੀ ਦੇ ਦਾਅਵੇ ਮੁਤਾਬਕ ਦੇਸ਼ ਵਿਚ ਹਰ ਚੌਥਾ ਵਿਅਕਤੀ ਵਾਇਰਸ ਤੋਂ ਰਿਕਵਰ ਹੋ ਚੁੱਕਿਆ ਹੈ ਅਤੇ ਹੁਣ ਉਹ ਇਸ ਤੋਂ ਸੁਰੱਖਿਅਤ ਹੋ ਸਕਦੇ ਹਨ।

ਜੁਲਾਈ ਵਿਚ ਕੰਪਨੀ ਨੇ 15 ਫ਼ੀਸਦੀ ਲੋਕਾਂ ਦੇ ਸੰਕ੍ਰਮਿਤ ਹੋਣ ਦਾ ਦਾਅਵਾ ਕੀਤਾ ਸੀ, ਪਰ ਇਹ 53,000 ਲੋਕਾਂ 'ਤੇ ਹੋਇਆ ਇਕ ਛੋਟਾ ਜਿਹਾ ਸੈਂਪਲ ਸੀ। ਇਹ ਦਾਅਵਾ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਭਾਰਤ ਵਿਚ ਲੋਕ ਹੌਲੀ-ਹੌਲੀ ਹਰਡ ਇੰਮਿਊਨਿਟੀ ਵੱਲ ਵੱਧ ਰਹੇ ਹਨ। ਡਾ. ਵੇਲੂਮਨੀ ਮੁਤਾਬਕ ਇਹ ਉਮੀਦ ਤੋਂ ਬਹੁਤ ਜ਼ਿਆਦਾ ਹੈ। ਐਂਟੀਬਾਡੀ ਦੀ ਸਰੀਰ 'ਚ ਉਪਲਬੱਧਤਾ ਬੱਚਿਆਂ ਸਮੇਤ ਹਰ ਉਮਰ ਦੇ ਲੋਕਾਂ ਵਿਚ ਇਕੋ ਜਿਹੀ ਹੁੰਦੀ ਹੈ।

ਡਾ . ਵੈਲੁਮਨੀ ਮੁਤਾਬਕ ਜੇਕਰ ਭਾਰਤ ਵਿਚ ਸੰਕ੍ਰਮਿਤ ਤੋਂ ਬਾਅਦ ਰਿਕਵਰ ਹੋਣ ਦੀ ਰਫ਼ਤਾਰ ਇਹੀ ਰਹੀ ਤਾਂ ਦਸੰਬਰ ਤਕ ਕਰੀਬ 40 ਫ਼ੀ ਸਦੀ ਲੋਕ ਕੋਰੋਨਾ ਖਿਲਾਫ਼ ਐਂਟੀਬਾਡੀ ਬਣਾਉਣ 'ਚ ਸਫ਼ਲ ਹੋ ਜਾਣਗੇ। ਤਦ ਤਕ ਚੰਗੀ ਖ਼ਬਰ ਇਹ ਹੋਵੇਗੀ ਕਿ ਜਿੰਨੇ ਜ਼ਿਆਦਾ ਲੋਕ ਵਾਇਰਸ ਵਲੋਂ ਬਚਣਗੇ, ਖ਼ਰਾਬ ਇੰਮਿਊਨਿਟੀ ਵਾਲੇ ਉਨੇ ਜ਼ਿਆਦਾ ਲੋਕਾਂ ਨੂੰ ਵਾਇਰਸ ਤੋਂ ਖ਼ਤਰਾ ਘੱਟ ਹੋ ਜਾਵੇਗਾ।

ਹਾਲਾਂਕਿ ਅਜਿਹੇ ਲੋਕਾਂ ਨੂੰ ਵਾਇਰਸ ਤੋਂ ਅਸਲ ਵਿਚ ਮੁਕਤੀ ਵੈਕਸੀਨ ਆਉਣ ਤੋਂ ਬਾਅਦ ਹੀ ਮਿਲੇਗੀ। ਇਸ ਸੈਰੋਲਾਜਿਕਲ ਟੈਸਟ ਜ਼ਰੀਏ ਜ਼ਿਆਦਾ ਇੰਮਿਊਨਿਟੀ ਵਾਲੇ ਲੋਕਾਂ ਦੀ ਭਾਲ ਕਰਨਾ ਫਰੰਟ ਲਾਇਨ 'ਤੇ ਕੰਮ ਕਰ ਰਹੇ ਵਰਕਰਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ, ਜੋ ਕੋਵਿਡ -19 ਦੇ ਮਾਮਲਿਆਂ ਤੋਂ ਇਲਾਵਾ ਹਰ ਤਰ੍ਹਾਂ ਦੇ ਮਾਹੌਲ 'ਚ ਸੁਰੱਖਿਅਤ ਰੂਪ 'ਚ ਕੰਮ ਕਰ ਸਕਦੇ ਹਨ। ਇੰਨਾ ਹੀ ਨਹੀਂ,  ਇਨ੍ਹਾਂ ਸਥਾਪਤ ਰੋਗੀਆਂ ਦੀ ਪਲਾਜ਼ਮਾ ਥੈਰੇਪੀ ਲਈ ਖ਼ੂਨਦਾਨ ਦੇ ਚਾਹਵਾਨ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਕਰੇਗੇ। ਇਸ ਦੇ ਨਾਲ ਹੀ ਰੋਗੀਆਂ ਵਿਚ ਇੰਮਿਊਨਿਟੀ ਰਿਸਪਾਂਸ ਕਿੰਨੀ ਦੇਰ ਤਕ ਰਹਿੰਦਾ ਹੈ,  ਇਸ ਤਰ੍ਹਾਂ ਦੇ ਵੱਡੇ ਸਵਾਲਾਂ ਦੇ ਵੀ ਜਵਾਬ ਮਿਲ ਸਕਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।