ਜਸਟਿਸ ਨਿਰਮਲ ਯਾਦਵ ਰਿਸ਼ਵਤ ਕੇਸ: CBI ਨੇ CFSL ਦੇ ਮਾਹਰ ਨੂੰ ਗਵਾਹ ਬਣਾਉਣ ਲਈ ਅਰਜੀ ਦਿੱਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਸਟਿਸ ਨਿਰਮਲ ਯਾਦਵ ਰਿਸ਼ਵਤ ਮਾਮਲੇ ਵਿਚ ਨਵਾਂ ਮੋੜ ਆਇਆ ਹੈ।

Justice Nirmal Yadav bribery case

ਚੰਡੀਗੜ੍ਹ: ਜਸਟਿਸ ਨਿਰਮਲ ਯਾਦਵ ਰਿਸ਼ਵਤ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਦਰਅਸਲ ਸੀਬੀਆਈ ਨੇ 13 ਸਾਲ ਪਹਿਲਾਂ ਹੋਏ ਜੱਜ ਨੋਟ ਕਾਂਡ ਵਿਚ ਸ਼ੁੱਕਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਦਿੱਲੀ ਸੀਐਫਐਸਐਲ ਦੇ ਸੀਨੀਅਰ ਵਿਗਿਆਨਕ ਅਧਿਕਾਰੀ ਆਰਕੇ ਸ਼੍ਰੀਵਾਸਤਵ ਨੂੰ ਗਵਾਹ ਬਣਾਉਣ ਲਈ ਅਰਜ਼ੀ ਲਗਾਈ ਹੈ।

ਹੋਰ ਪੜ੍ਹੋ: ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ: ਅਵੰਤੀਪੋਰਾ ਵਿਚ ਤਿੰਨ ਅਤਿਵਾਦੀ ਢੇਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸੇਵਾਮੁਕਤ ਜੱਜ ਜਸਟਿਸ ਨਿਰਮਲ ਯਾਵਦ ਨਾਲ ਜੁੜੇ ਰਿਸ਼ਵਤ ਮਾਮਲੇ ਵਿਚ ਇਹ ਐਪਲੀਕੇਸ਼ ਦਾਇਰ ਕੀਤੀ ਗਈ ਹੈ। ਜੱਜ ਨੋਟ ਕਾਂਡ ਵਿਚ ਸੀਬੀਆਈ ਨੇ ਸੀਐਫਐਸਐਲ ਕੋਲੋਂ ਜਾਂਚ ਕਰਵਾਈ ਗਈ ਸੀ ਪਰ ਜਾਂਚ ਤੋਂ ਬਾਅਦ ਵੀ ਇਸ ਕੇਸ ਵਿਚ ਸੀਐਫਐਸਐਲ ਮਾਹਰ ਨੂੰ ਗਵਾਹ ਨਹੀਂ ਬਣਾਇਆ ਗਿਆ ਸੀ।  ਇਸ ਲਈ ਹੁਣ ਸੀਬੀਆਈ ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਇਕ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿਚ ਉਸ ਨੇ ਅਦਾਲਤ ਤੋਂ ਸੀਐਫਐਸਐਲ ਦੇ ਇਕ ਸੀਨੀਅਰ ਵਿਗਿਆਨਕ ਅਧਿਕਾਰੀ ਨੂੰ ਗਵਾਹ ਬਣਾਉਣ ਦੀ ਆਗਿਆ ਮੰਗੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 7 ਸਤੰਬਰ ਨੂੰ ਹੋਵੇਗੀ।

ਹੋਰ ਪੜ੍ਹੋ: MNREGA ਤਹਿਤ ਬੀਤੇ 4 ਸਾਲਾਂ ਵਿਚ ਹੋਈ 935 ਕਰੋੜ ਰੁਪਏ ਦੀ ਹੇਰਾਫੇਰੀ

ਆਰੋਪ ਅਨੁਸਾਰ 13 ਅਗਸਤ 2008 ਦੀ ਰਾਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸੰਜੀਵ ਬਾਂਸਲ ਜੋ ਉਸ ਸਮੇਂ ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾ ਰਹੇ ਸਨ। ਉਸ ਨੇ ਆਪਣੇ ਲਿਖਾਰੀ ਨੂੰ ਜੱਜ ਯਾਦਵ ਕੋਲ 15 ਲੱਖ ਰੁਪਏ ਦੇਣ ਲਈ ਭੇਜਿਆ ਸੀ, ਪਰ ਲਿਖਾਰੀ ਨੇ ਗਲਤੀ ਨਾਲ ਇਹ ਰਕਮ ਕਿਸੇ ਹੋਰ ਜੱਜ ਨਿਰਮਲਜੀਤ ਕੌਰ ਨੂੰ ਦੇ ਦਿੱਤੀ। ਜੱਜ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਸੰਜੀਵ ਬਾਂਸਲ, ਮੁਨਸ਼ੀ ਪ੍ਰਕਾਸ਼ ਰਾਮ, ਰਾਜੀਵ ਅਤੇ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਪ੍ਰਕਾਸ਼ ਰਾਮ ਦਾ ਨਾਮ ਚਾਰਜਸ਼ੀਟ ਵਿਚੋਂ ਹਟਾ ਦਿੱਤਾ ਗਿਆ। ਜੱਜ ਯਾਦਵ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ।