HDFC ਬੈਂਕ ਦੇ ਖ਼ਾਤਾਧਾਰਕਾਂ ਲਈ ਅਲਰਟ! 18 ਘੰਟਿਆਂ ਲਈ ਬੰਦ ਰਹਿਣਗੀਆਂ ਇਹ ਸੇਵਾਵਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ, ਡਿਜੀਟਲ ਬੈਂਕਿੰਗ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ, ਬੈਂਕ ਮੇਨਟੇਨੈਂਸ ਦਾ ਕੰਮ ਕਰਵਾ ਰਿਹਾ ਹੈ।

Some services oh HDFC Bank will not be available for 18 hours

 

ਨਵੀਂ ਦਿੱਲੀ: ਜੇ ਤੁਸੀਂ ਐਚਡੀਐਫਸੀ ਬੈਂਕ ਦੇ ਖ਼ਾਤਾਧਾਰਕ (HDFC Bank Account holders) ਹੋ ਤਾਂ ਤੁਹਾਨੂੰ ਇਹ ਖ਼ਬਰ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਦਰਅਸਲ, ਬੈਂਕ ਨੇ ਆਪਣੇ ਗਾਹਕਾਂ ਨੂੰ ਇਕ ਈ-ਮੇਲ (e-mail) ਭੇਜੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਬੈਂਕ ਦੀਆਂ ਕੁਝ ਸੇਵਾਵਾਂ 15 ਘੰਟਿਆਂ ਤੋਂ ਵੱਧ ਸਮੇਂ ਲਈ ਪ੍ਰਭਾਵਿਤ ਰਹਿਣਗੀਆਂ। ਇਹ ਇਸ ਲਈ ਕਿਉਂਕਿ ਡਿਜੀਟਲ ਬੈਂਕਿੰਗ (Digital Banking) ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ, ਬੈਂਕ ਮੇਨਟੇਨੈਂਸ ਦਾ ਕੰਮ ਕਰਵਾ ਰਿਹਾ ਹੈ।

ਐਚਡੀਐਫਸੀ ਬੈਂਕ ਨੇ ਆਪਣੇ ਗਾਹਕਾਂ ਨੂੰ ਭੇਜੀ ਈਮੇਲ ਵਿਚ ਸੂਚਿਤ ਕੀਤਾ ਹੈ ਕਿ ਇਸ ਦੀਆਂ ਕੁਝ ਸੇਵਾਵਾਂ 18 ਘੰਟਿਆਂ ਲਈ ਉਪਲਬਧ (Some services will not be available for 18 hours) ਨਹੀਂ ਹੋਣਗੀਆਂ। ਬੈਂਕ ਦੀ ਈ-ਮੇਲ ਦੇ ਅਨੁਸਾਰ, ਇਸ ਸਮੇਂ ਦੌਰਾਨ ਨੈੱਟਬੈਂਕਿੰਗ 'ਤੇ ਲੋਨ (Loan on NetBanking) ਨਾਲ ਜੁੜੀਆਂ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ। ਬੈਂਕ ਨੇ ਕਿਹਾ ਕਿ ਮੇਨਟੇਨੈਂਸ ਦੇ ਕਾਰਨ, ਐਚਡੀਐਫਸੀ ਬੈਂਕ ਦੀ ਨੈੱਟਬੈਂਕਿੰਗ 'ਤੇ ਲੋਨ ਸੰਬੰਧੀ ਸੇਵਾਵਾਂ 18 ਘੰਟਿਆਂ ਲਈ ਉਪਲਬਧ ਨਹੀਂ ਹੋਣਗੀਆਂ। ਇਹ ਸਮੱਸਿਆ ਸ਼ਨੀਵਾਰ ਯਾਨੀ 21 ਅਗਸਤ ਰਾਤ 09:00 ਵਜੇ ਤੋਂ ਐਤਵਾਰ ਯਾਨੀ 22 ਅਗਸਤ ਸ਼ਾਮ 03:00 ਵਜੇ ਤੱਕ ਰਹੇਗੀ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਭਾਰਤੀ ਰਿਜ਼ਰਵ ਬੈਂਕ (RBI) ਨੇ ਨਵੇਂ ਕਾਰਡ ਜਾਰੀ ਕਰਨ ਲਈ ਲਗਾਈਆਂ ਗਈਆਂ ਪਾਬੰਦੀਆਂ ਉੱਤੇ ਐਚਡੀਐਫਸੀ ਬੈਂਕ ਨੂੰ ਰਾਹਤ ਦਿੱਤੀ ਹੈ। ਦਰਅਸਲ, ਪਿਛਲੇ ਦੋ ਸਾਲਾਂ ਵਿਚ, ਐਚਡੀਐਫਸੀ ਬੈਂਕ ਦੀ ਇੰਟਰਨੈਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਭੁਗਤਾਨ ਸੇਵਾਵਾਂ ਵਿਚ ਵਿਘਨ ਦੀਆਂ ਕੁਝ ਘਟਨਾਵਾਂ ਦੇ ਕਾਰਨ, ਆਰਬੀਆਈ ਨੇ ਦਸੰਬਰ ਅਤੇ ਫਰਵਰੀ ਵਿਚ ਨਵੇਂ ਕ੍ਰੈਡਿਟ ਕਾਰਡ (Credit Card) ਜਾਰੀ ਕਰਨ 'ਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਸੀ।

ਬੈਂਕ ਦੇ ਮੌਜੂਦਾ ਕ੍ਰੈਡਿਟ ਕਾਰਡ ਗਾਹਕ ਇਸ ਪਾਬੰਦੀ ਤੋਂ ਪ੍ਰਭਾਵਤ ਨਹੀਂ ਹੋਏ। ਬੈਂਕ ਦੇ ਕ੍ਰੈਡਿਟ ਕਾਰਡ ਗਾਹਕਾਂ ਦੀ ਗਿਣਤੀ ਜੂਨ ਤੱਕ 1.48 ਕਰੋੜ ਸੀ। ਪਾਬੰਦੀ ਹਟਾਏ ਜਾਣ ਤੋਂ ਬਾਅਦ, ਐਚਡੀਐਫਸੀ ਬੈਂਕ ਦੇ ਮੁੱਖ ਕਾਰਜਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਸ਼ਸ਼ੀਧਰ ਜਗਦੀਸ਼ਨ ਨੇ ਕਿਹਾ ਹੈ ਕਿ ਅਸੀਂ ਹਮਲਾਵਰ ਰਣਨੀਤੀ ਅਪਣਾ ਕੇ ਬਾਜ਼ਾਰ ਵਿਚ ਪ੍ਰਵੇਸ਼ ਕਰਾਂਗੇ।