ਰਾਜਸਥਾਨ 'ਚ ਕਾਰ-ਸਲੀਪਰ ਬੱਸ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਮਾਂ-ਪਿਓ ਤੇ ਪੁੱਤ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧੀ ਤੇ ਇਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ

photo

 

ਜੋਧਪੁਰ: ਰਾਜਸਥਾਨ ਦੇ ਜੋਧਪੁਰ 'ਚ ਸੋਮਵਾਰ ਸਵੇਰੇ ਕਰੀਬ 5.45 ਵਜੇ ਨੈਸ਼ਨਲ ਹਾਈਵੇ-62 'ਤੇ ਇਕ ਕਾਰ ਅਤੇ ਸਲੀਪਰ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਪਤੀ-ਪਤਨੀ ਅਤੇ ਪੁੱਤਰ ਦੀ ਮੌਤ ਹੋ ਗਈ। ਮਾਮਲਾ ਜੋਧਪੁਰ ਦਿਹਾਤੀ ਦੇ ਖੇੜਾਪਾ ਥਾਣਾ ਖੇਤਰ ਦੇ ਚਟਾਲੀਆ ਨੇੜੇ ਨਾਗੌਰ ਰੋਡ ਦਾ ਹੈ। ਦੋ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਓਵਰਟੇਕ ਕਰਨ ਕਾਰਨ ਵਾਪਰਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਕਿਸਾਨ ਆਗੂ ਹਿਰਾਸਤ 'ਚ, ਭਲਕੇ ਦੇ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਦੀ ਕਾਰਵਾਈ  

ਖੇੜਾਪਾ ਥਾਣੇ ਦੇ ਅਧਿਕਾਰੀ ਓਮਪ੍ਰਕਾਸ਼ ਨੇ ਦਸਿਆ ਕਿ ਲਕਸ਼ਮੀ ਟਰੈਵਲਜ਼ ਦੀ ਬੱਸ ਜੋਧਪੁਰ ਤੋਂ ਨਾਗੌਰ ਵੱਲ ਜਾ ਰਹੀ ਸੀ। ਕਾਰ ਨਾਗੌਰ ਰੋਡ ਤੋਂ ਜੋਧਪੁਰ ਵੱਲ ਆ ਰਹੀ ਸੀ। ਇਸੇ ਦੌਰਾਨ ਥਾਣਾ ਸਦਰ ਦੇ ਪਿੰਡ ਚਟਾਲੀਆ ਵਿੱਚ ਦੋਵੇਂ ਵਾਹਨ ਆਪਸ ਵਿਚ ਟਕਰਾ ਗਏ। ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਚਾਲੂ ਕਰ ਦਿਤੀ ਗਈ ਹੈ।

ਇਹ ਵੀ ਪੜ੍ਹੋ: ਮੈਂ ਕਿਸੇ ਵੀ ਸੀਟ ਤੋਂ ਲੋਕ ਸਭਾ ਚੋਣ ਨਹੀਂ ਲੜਾਂਗਾ: ਸੁਨੀਲ ਜਾਖੜ

ਹਾਦਸੇ ਵਿਚ ਰਾਮਕਰਨ (55), ਪਤਨੀ ਚੰਦੂਰੀ (52) ਅਤੇ ਪੁੱਤਰ ਰਾਮਨਿਵਾਸ (27) ਦੀ ਮੌਤ ਹੋ ਗਈ। ਰਾਮਕਰਨ ਦੀ ਬੇਟੀ ਮੋਨਿਕਾ ਗੰਭੀਰ ਜ਼ਖ਼ਮੀ ਹੈ। ਇਕ ਹੋਰ ਨੌਜਵਾਨ ਕਮਲ ਕਿਸ਼ੋਰ ਦਾ ਪੁੱਤਰ ਰਾਮ ਵੀ ਜ਼ਖ਼ਮੀ ਹੈ। ਮੋਨਿਕਾ ਅਤੇ ਕਮਲ ਕਿਸ਼ੋਰ ਨੂੰ ਐਂਬੂਲੈਂਸ ਵਿਚ ਜੋਧਪੁਰ ਦੇ ਮਥੁਰਾਦਾਸ ਮਾਥੁਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਮਹਾਤਮਾ ਗਾਂਧੀ ਹਸਪਤਾਲ ਦੇ ਮੁਰਦਾਘਰ ਵਿਚ ਕੀਤਾ ਜਾਵੇਗਾ।