ਚੰਦਰਯਾਨ-2 ਆਰਬਿਟਰ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਕਾਰ ਸੰਪਰਕ ਸਥਾਪਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਲੈਂਡਰ ਮਾਡਿਊਲ ਤਕ ਪੁੱਜਣ ਲਈ ਇਕ ਤੋਂ ਜ਼ਿਆਦਾ ਜ਼ਰੀਏ ਬਣੇ, ਬੁਧਵਾਰ ਸ਼ਾਮ ਨੂੰ ਚੰਨ ’ਤੇ ਉਤਰਨ ਦੀ ਉਮੀਦ

New Delhi: Lunar far side area captured by the Lander Hazard Detection and Avoidance Camera (LHDAC) onboard ISRO's 'Chandrayaan-3', on Saturday, Aug. 19, 2023. (PTI Photo)

ਰੂਸ ਦੇ ਲੂਨਾ-25 ਚੰਨ ਮਿਸ਼ਨ ਦੀ ਨਾਕਾਮੀ ਦਾ ਚੰਦਰਯਾਨ-3 ਮੁਹਿੰਮ ’ਤੇ ਕੋਈ ਅਸਰ ਨਹੀਂ ਹੋਵੇਗਾ : ਇਸਰੋ ਵਿਗਿਆਨੀ

ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਕਿਹਾ ਕਿ ਚੰਦਰਯਾਨ-2 ਦੇ ‘ਆਰਬਿਟਰ’ ਅਤੇ ਚੰਦਰਯਾਨ-3 ਦੇ ‘ਲੁਨਾਰ ਮਾਡਿਊਲ’ ਵਿਚਕਾਰ ਦੁਪਾਸਣ ਸੰਚਾਰ ਸਥਾਪਤ ਹੋ ਗਿਆ ਹੈ ਅਤੇ 'ਲੈਂਡਰ ਹੈਜ਼ਰਡ ਡਿਟੈਕਸ਼ਨ ਐਂਡ ਐਵੀਡੈਂਸ ਕੈਮਰਾ' (ਐੱਲ.ਐੱਚ.ਡੀ.ਏ.ਸੀ.) ਤੋਂ ਲਈਆਂ ਗਈਆਂ ਚੰਦਰਮਾ ਦੇ ਦੂਰ ਦੇ ਪਾਸੇ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।

ਕੌਮੀ ਪੁਲਾੜ ਏਜੰਸੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਸਵਾਗਤ ਹੈ ਦੋਸਤ! ਚੰਦਰਯਾਨ-2 ਆਬਿਟਰ ਨੇ ਰਸਮੀ ਰੂਪ ’ਚ ਚੰਦਰਯਾਨ-3 ਲੈਂਡਰ ਮਾਡਿਊਲ ਦਾ ਸਵਾਗਤ ਕੀਤਾ। ਦੋਹਾਂ ਵਿਚਕਾਰ ਦੁਪਾਸੜ ਸੰਚਾਰ ਸਥਾਪਤ ਹੋ ਗਿਆ ਹੈ। ਐਮ.ਓ.ਐਕਸ.) ਕੋਲ ਹੁਣ ਲੈਂਡਰ ਮਾਡਿਊਲ ਤਕ ਪੁੱਜਣ ਲਈ ਵੱਧ ਜ਼ਰੀਏ ਹਨ।’’

ਇਸਰੋ ਨੇ ਐਤਵਾਰ ਨੂੰ ਕਿਹਾ ਕਿ ਚੰਦਰਯਾਨ-3 ਦਾ ਲੈਂਡਰ ਮਾਡਿਊਲ ਦੇ 23 ਅਗੱਸਤ ਨੂੰ ਸ਼ਾਮ ਲਗਭਗ ਛੇ ਵਜ ਕੇ ਚਾਰ ਮਿੰਟ ’ਤੇ ਚੰਨ ਦੀ ਸਤ?ਹਾ ’ਤੇ ਉਤਰਨ ਦੀ ਉਮੀਦ ਹੈ। ਐਮ.ਓ.ਐਕਸ. ਇਥੋਂ ਇਸਰੋ ਟੈਲੀਮੈਟਰੀ, ਟਰੈਕਿੰਗ ਐਂਡ ਕਮਾਂਡ ਨੈੱਟਵਰਕ ’ਚ ਸਥਿਤ ਹੈ। 

ਚੰਦਰਯਾਨ-2 ਨੂੰ ਮਿਸ਼ਨ 2019 ’ਚ ਭੇਜਿਆ ਗਿਆ ਸੀ। ਇਸ ਪੁਲਾੜ ਜਹਾਜ਼ ’ਚ ਆਰਬਿਟਰ, ਲੈਂਡਰ ਅਤੇ ਰੋਵਰ ਸ਼ਾਮਲ ਸੀ। ਲੈਂਡਰ ਅੰਦਰ ਇਕ ਰੋਵਰ ਸੀ। ਲੈਂਡ ਚੰਨ ਦੀ ਸਤ?ਹਾ ’ਤੇ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਇਹ ਮਿਸ਼ਨ ਦੇ ‘ਸਾਫ਼ਟ ਲੈਂਡਿੰਗ’ ਟੀਚੇ ਨੂੰ ਹਾਸਲ ਕਰਨ ’ਚ ਨਾਕਾਮ ਰਿਹਾ ਸੀ। 

ਉਧਰ ਭਾਰਤ ਦੇ ਸਿਖਰਲੇ ਪੁਲਾੜ ਵਿਗਿਆਨੀਆਂ ਨੇ ਕਿਹਾ ਹੈ ਕਿ ਰੂਸ ਦੇ ਲੂਨਾ-25 ਚੰਨ ਮਿਸ਼ਨ ਦੀ ਨਾਕਾਮੀ ਦਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੰਦਰਯਾਨ-3 ਮੁਹਿੰਮ ’ਤੇ ਕੋਈ ਅਸਰ ਨਹੀਂ ਪਵੇਗਾ।