ਰਾਜਧਾਨੀ ਦਿੱਲੀ ’ਚ 5 ਸਕੂਲਾਂ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਦਿੱਤੀ ਗਈ ਧਮਕੀ
ਈਮੇਲ ਰਾਹੀਂ ਦਿੱਤੀ ਗਈ ਧਮਕੀ, ਸਕੂਲ ਕਰਵਾਏ ਗਏ ਖਾਲੀ
ਨਵੀਂ ਦਿੱਲੀ : ਰਾਜਧਾਨੀ ਦਿੱਲੀ ’ਚ ਅੱਜ ਫਿਰ 5 ਤੋਂ ਜ਼ਿਆਦਾ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈਮੇਲ ਰਾਹੀ ਦਿੱਤੀ ਗਈ ਹੈ। ਦਿੱਲੀ ਫਾਇਰ ਡਿਪਾਰਟਮੈਂਟ ਅਨੁਸਾਰ ਦਵਾਰਕਾ ਸੈਕਟਰ 5 ਸਥਿਤ ਬੀਜੀਐਸ ਇੰਟਰਨੈਸ਼ਨਲ ਸਕੂਲ ਤੋਂ ਇਲਾਵਾ 4 ਹੋਰ ਸਕੂਲਾਂ ਦੇ ਨਾਮ ਧਮਕੀ ਮਿਲਣ ਵਾਲਿਆਂ ਵਿਚ ਸ਼ਾਮਲ ਹਨ। ਜਿਸ ਦੇ ਚਲਦਿਆਂ ਦਿੱਲੀ ਪੁਲਿਸ ਅਤੇ ਫਾਇਰ ਟੀਮਾਂ ’ਤੇ ਮੌਜੂਦ ਹਨ। ਜ਼ਿਕਰਯੋਗ ਹੈ ਬੀਤੇ ਦਿਨੀਂ ਵੀ ਦਿੱਲੀ ਦੇ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਚੌਕਸ ਹੋ ਗਈ ਹੈ।
ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਸੂਚਨਾ ਮਿਲਣ ਤੋਂ ਬਾਅਦ ਡੌਗ ਸਕੁਐਡ, ਬੰਬ ਡਿਸਪੋਜ਼ਲ ਟੀਮਾਂ, ਦਿੱਲੀ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਅਨੁਸਾਰ ਖੁਦ ਨੂੰ ਅੱਤਵਾਦੀ 111 ਦੱਸਣ ਵਾਲੇ ਗਰੁੱਪ ਨੇ ਡੀਏਵੀ ਪਬਲਿਕ ਸਕੂਲ, ਫੇਥ ਅਕਾਦਮੀ, ਦੂਨ ਪਬਲਿਕ ਸਕੂਲ, ਸਰਵੋਦਿਆ ਵਿਦਿਆਲਿਆ ਅਤੇ ਹੋਰ ਕਈ ਸਕੂਲਾਂ ਨੂੰ ਈਮੇਲ ਭੇਜ 25000 ਡਾਲਰ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸੇ ਅੱਤਵਾਦੀ ਗਰੁੱਪ ਨੇ ਬੀਤੀ 18 ਅਗਸਤ ਨੂੰ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭੇਜਣ ਤੋਂ ਬਾਅਦ ਕਥਿਤ ਤੌਰ ’ਤੇ ਕ੍ਰਿਪਟੋ ਕਰੰਸੀ ’ਚ 5,000 ਡਾਲਰ ਦੀ ਮੰਗ ਕੀਤੀ ਸੀ। ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ’ਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।