Dubai ਤੋਂ ਕੇਰਲ ਪਹੁੰਚ ਫਲਾਈਟ ਅਟੈਂਡੈਂਟ ਨੇ ਦਿੱਤਾ ਦਾਦੀ ਨੂੰ ਸਰਪ੍ਰਾਈਜ਼
ਕਿਹਾ : ਜਨਮ ਦਿਨ ਮੁਬਾਰਕ ਅੰਮਾ, ਦਾਦੀ ਨੂੰ ਮੇਰਾ ਪਹਿਲਾ ਸੋਨੇ ਦਾ ਤੋਹਫ਼ਾ
ਅਮਰੀਤ : ਅਮੀਰਾਤ ਦੇ ਕੈਬਿਨ ਕਰੂ ਮੈਂਬਰ ਜ਼ੈਨਬ ਰੋਸ਼ਨੀ ਨੇ ਪਰਿਵਾਰ ਬਾਰੇ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜੋ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ। ਜ਼ੈਨਬ ਰੋਸ਼ਨੀ ਨੇ ਆਪਣੀ ਦਾਦੀ ਨੂੰ ਅਜਿਹਾ ਸਰਪ੍ਰਾਈਜ਼ ਦਿੱਤਾ ਹੈ, ਜਿਸ ਨਾਲ ਉਸਦੀ ਉਮਰ ਹੋਰ ਵੀ ਵਧ ਗਈ ਹੈ। ਦਰਅਸਲ, ਰੋਸ਼ਨੀ ਅਮੀਰਾਤ ਦੇ ਕੈਬਿਨ ਦੀ ਇੱਕ ਕਰੂ ਮੈਂਬਰ ਹੈ ਅਤੇ ਦੁਬਈ ਏਅਰਲਾਈਨਜ਼ ਵਿੱਚ ਇੱਕ ਫਲਾਈਟ ਅਟੈਂਡੈਂਟ ਵਜੋਂ ਕੰਮ ਕਰਦੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਸ ਵੀਡੀਓ ਵਿੱਚ, ਦਾਦੀ ਅਤੇ ਪੋਤੀ ਵਿਚਕਾਰ ਅਜਿਹਾ ਪਿਆਰ ਦਿਖਾਈ ਦੇ ਰਿਹਾ ਹੈ, ਜੋ ਕਿਸੇ ਦੇ ਵੀ ਚਿਹਰੇ ’ਤੇ ਵੱਡੀ ਮੁਸਕਾਨ ਲਿਆ ਸਕਦਾ ਹੈ। ਦਾਦੀ ਅਤੇ ਪੋਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਫਲਾਈਟ ਅਟੈਂਡੈਂਟ ਰੋਸ਼ਨੀ ਦੁਬਈ ਤੋਂ ਸਿੱਧੇ ਕੇਰਲ ਸਥਿਤ ਆਪਣੇ ਘਰ ਲਈ ਫਲਾਈਟ ਲੈ ਕੇ ਗਈ ਅਤੇ ਆਪਣੇ ਜਨਮ ਦਿਨ ’ਤੇ ਆਪਣੀ ਦਾਦੀ ਨੂੰ ਸਰਪ੍ਰਾਈਜ਼ ਦੇਣ ਲਈ ਪਹੁੰਚ ਗਈ। ਦਾਦੀ ਨੂੰ ਪਤਾ ਨਹੀਂ ਸੀ ਕਿ ਉਸਦੀ ਪੋਤੀ ਉਸਨੂੰ ਸਰਪ੍ਰਾਈਜ਼ ਦੇਣ ਆ ਰਹੀ ਹੈ। ਪੋਤੀ ਨੇ ਆਪਣੀ ਦਾਦੀ ਨੂੰ ਨਾ ਸਿਰਫ਼ ਖੁਦ ਉੱਥੇ ਪਹੁੰਚ ਕੇ ਖੁਸ਼ ਹੋਣ ਦਾ ਮੌਕਾ ਵੀ ਦਿੱਤਾ, ਸਗੋਂ ਉਸਨੂੰ ਸੋਨੇ ਦਾ ਬਰੇਸਲੇਟ ਵੀ ਦਿੱਤਾ। ਇਸ ਵੀਡੀਓ ਵਿੱਚ, ਤੁਸੀਂ ਰੋਸ਼ਨੀ ਅਤੇ ਉਸਦੀ ਦਾਦੀ ਦੀ ਇੱਕ ਦੂਜੇ ਨੂੰ ਮਿਲਣ ਦੀ ਖੁਸ਼ੀ ਸਾਫ਼ ਦੇਖ ਸਕਦੇ ਹੋ।
ਦਾਦੀ ਨੇ ਵੀ ਆਪਣੀ ਪੋਤੀ ਪ੍ਰਤੀ ਬਹੁਤ ਪਿਆਰ ਦਿਖਾਇਆ ਅਤੇ ਉਸਨੂੰ ਬਹੁਤ ਆਸ਼ੀਰਵਾਦ ਵੀ ਦਿੱਤਾ। ਰੋਸ਼ਨੀ ਨੇ ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, ‘ਜਨਮ ਦਿਨ ਮੁਬਾਰਕ ਅੰਮਾ, ਦਾਦੀ ਨੂੰ ਮੇਰਾ ਪਹਿਲਾ ਸੋਨੇ ਦਾ ਤੋਹਫ਼ਾ, ਮੈਂ ਫੈਸਲਾ ਕੀਤਾ ਸੀ ਕਿ ਮੈਂ ਇਹ ਤੋਹਫ਼ਾ ਖੁਦ ਦਾਦੀ ਨੂੰ ਦੇਵਾਂਗੀ, ਇਸ ਲਈ ਮੈਂ ਦੁਬਈ ਤੋਂ ਕੇਰਲ ਆਈ ਹਾਂ’। ਦਾਦੀ ਪੋਤੀ ਦੇ ਇਸ ਪਿਆਰ ਭਰੀ ਵੀਡੀਓ ਅਤੇ ਮਿਲਣ ਦੀਆਂ ਤਸਵੀਰਾਂ ਨੂੰ ਦੇਖ ਬਹੁਤ ਵਧੀਆ ਕੁਮੈਂਟ ਕੀਤੇ ਅਤੇ ਪਿਆਰ ਭਰੇ ਸ਼ਬਦ ਕਹੇ।