Rajasthan ਦੀ ਮਨਿਕਾ ਸੁਥਾਰ ਦੀ ਮਿਸ ਯੂਨੀਵਰਸ 2025 ਲਈ ਹੋਈ ਚੋਣ
ਮਨਿਕਾ 21 ਨਵੰਬਰ ਨੂੰ ਥਾਈਲੈਂਡ ’ਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਕਰੇਗੀ ਨੁਮਾਇੰਦਗੀ ਕਰੇਗੀ
Manika Suthar news : ਮਨਿਕਾ ਸੁਥਾਰ ਮੂਲਰੂਪ ’ਚ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਰਹਿਣ ਵਾਲੀ ਹੈ ਪਰ ਉਹ ਇਸ ਸਮੇਂ ਦਿੱਲੀ ਵਿੱਚ ਰਹਿੰਦੀ ਹੈ। ਜਦਕਿ ਉਸ ਦੇ ਨਾਨਕੇ ਫਾਜ਼ਿਲਕਾ ਦੇ ਪਿੰਡ ਸਾਬੂਆਣਾ ਵਿਖੇ ਹਨ। ਜ਼ਿਕਰਯੋਗ ਹੈ ਕਿ ਮਨਿਕਾ ਸੁਥਾਰ ਦੀ ਚੋਣ ਵਿਸ਼ਵ ਸੁੰਦਰੀ ਮੁਕਾਬਲੇ 2025 ਲਈ ਹੋਈ ਹੈ। ਮਨਿਕਾ 21 ਨਵੰਬਰ ਨੂੰ ਥਾਈਲੈਂਡ ’ਚ ਹੋਣ ਵਾਲੇ ਮੁਕਾਬਲੇ ਦੌਰਾਨ ਭਾਰਤ ਦੀ ਅਗਵਾਈ ਕਰੇਗੀ। ਮਨਿਕਾ ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ’ਚ ਗ੍ਰੈਜੂਏਟ ਦੀ ਆਖਰੀ ਸਾਲ ਦੀ ਵਿਦਿਆਰਥਣ ਹੈ।
ਮਨਿਕਾ ਨਿਊਰੋਨੋਵਾ ਨਾਮਕ ਇੱਕ ਪਲੇਟਫਾਰਮ ਦੀ ਸੰਸਥਾਪਕ ਹੈ, ਜੋ ਨਿਊਰੋਡਾਈਵਰਜੈਂਟ ਅਤੇ ਏਡੀਐਚਡੀ ਵਰਗੀਆਂ ਸਥਿਤੀਆਂ ਨੂੰ ਸਮਾਜ ’ਚ ਸਕਾਰਾਤਮਕ ਦ੍ਰਿਸ਼ਟੀਕੋਣ ਨਾਲ ਪੇਸ਼ ਕਰਨ ’ਤੇ ਕੇਂਦਰਤ ਹੈ। ਸਾਲ 2024 ’ਚ ਮਨਿਕਾ ਨੂੰ ਮਿਸ ਯੂਨੀਵਰਸ ਰਾਜਸਥਾਨ ਦਾ ਤਾਜ ਪਹਿਨਾਇਆ ਗਿਆ ਅਤੇ ਉਨ੍ਹਾਂ ਨੇ ਜੈਪੁਰ ’ਚ ਆਯੋਜਿਤ ਮਿਸ ਯੂਨੀਵਰਸ ਇੰਡੀਆ 2024 ਮੁਕਾਬਲੇ ’ਚ ਆਪਣੇ ਰਾਜ ਦੀ ਅਗਵਾਈ ਕੀਤੀ ਅਤੇ ਉਹ 20 ਫਾਈਨਲਿਸਟ ਦੀ ਸੂਚੀ ਵਿਚ ਸ਼ਾਮਲ ਹੋਈ। ਜੂਨ 2024 ’ਚ ਦਿੱਲੀ ’ਚ ਹੋਏ ਰਾਸ਼ਟਰੀ ਆਡੀਸ਼ਨ ’ਚ ਮਨਿਕਾ ਨੇ ਵਾਈਲਡਕਾਰ ਐਂਟਰੀ ਪਾ ਕੇ ਮਿਸ ਯੂਨੀਵਰਸ ਇੰਡੀਆ 2025 ਦੀ ਫਾਈਨਲਿਸਟ ਦੇ ਰੂਪ ’ਚ ਜਗ੍ਹਾ ਬਣਾਈ। 18 ਅਗਸਤ ਨੂੰ ਉਨ੍ਹਾਂ ਰਿਆ ਸਿੰਘ ਨੇ ਮਿਸ ਯੂਨੀਵਰਸ ਇੰਡੀਆ 2025 ਦਾ ਦਾਜ ਪਹਿਨਾਇਆ। ਮਨਿਕਾ ਨੇ ਮਿਸ ਬਿਊਟੀਫੁਲ ਸਮਾਇਲ ਵਰਗੇ ਉਪਨਾਮ ਆਪਣੇ ਨਾਮ ਕੀਤੇ।
ਮਨਿਕਾ ਨੇ ਕਿਹਾ ਕਿ ਉਸ ਦਾ ਸੁਪਨਾ ਹੁਣ ਭਾਰਤ ਨੂੰ ਅੰਤਰਰਾਸ਼ਟਰੀ ਮੰਚ ’ਤੇ ਜਿੱਤ ਦਿਵਾਉਣਾ ਹੈ। ਉਨ੍ਹਾਂ ਆਪਣੇ ਪਰਿਵਾਰ ਅਤੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਉਪਲਬਧੀ ਉਸ ਦੀ ਵਿਅਕਤੀ ਨਹੀਂ ਹੈ ਸਗੋਂ ਪੂਰੇ ਸਮਾਜ ਦੀ ਜਿੱਤ ਹੈ।