ਰਾਜਸਥਾਨ 'ਚ ਪੈਦਾ ਹੋਈ ਚਾਰ - ਹੱਥਾਂ ਪੈਰਾਂ ਵਾਲੀ ਬੱਚੀ, ਧੜ ਨਾਲ ਚਿਪਕਿਆ ਹੈ ਇੱਕ ਹੋਰ ਬੱਚਾ
ਰਾਜਸਥਾਨ ਦੇ ਟੋਂਕ ਜਿਲ੍ਹੇ 'ਚ ਇੱਕ ਅਜਿਹੀ ਬੱਚੀ ਨੇ ਜਨਮ ਲਿਆ ਜਿਸਨੂੰ ਦੇਖਣ ਲਈ ਲੋਕਾਂ ਦੀ ਭੀੜ ਉਭਰ ਰਹੀ ਹੈ। ਦਰਅਸਲ ਇਸ ਬੱਚੀ
ਨਵੀਂ ਦਿੱਲੀ : ਰਾਜਸਥਾਨ ਦੇ ਟੋਂਕ ਜਿਲ੍ਹੇ 'ਚ ਇੱਕ ਅਜਿਹੀ ਬੱਚੀ ਨੇ ਜਨਮ ਲਿਆ ਜਿਸਨੂੰ ਦੇਖਣ ਲਈ ਲੋਕਾਂ ਦੀ ਭੀੜ ਉਭਰ ਰਹੀ ਹੈ। ਦਰਅਸਲ ਇਸ ਬੱਚੀ ਦੇ ਦੋ ਨਹੀਂ ਸਗੋਂ ਚਾਰ ਹੱਥ ਅਤੇ ਚਾਰ ਪੈਰ ਹਨ, ਜਿਸਨੇ ਵੀ ਇਸ ਨਵਜਾਤ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ।ਸੋਸ਼ਲ ਮੀਡੀਆ 'ਤੇ ਇਸ ਬੱਚੀ ਦੀ ਵੀਡੀਓ ਅਤੇ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਜਾਣਕਾਰੀ ਅਨੁਸਾਰ ਰਾਜਸਥਾਨ ਦੇ ਟੋਂਕ ਜਿਲ੍ਹੇ 'ਚ ਆਉਣ ਵਾਲੇ ਪਿੰਡ ਦੜਾਵਤਾ ਦੀ ਰਹਿਣ ਵਾਲੀ ਰਾਜੂਦੇਵੀ ਗੁੱਜਰ ਨੇ ਸ਼ੁੱਕਰਵਾਰ ਦੀ ਰਾਤ ਇੱਕ ਪੁੱਤਰ ਅਤੇ ਧੀ ਨੂੰ ਜਨਮ ਦਿੱਤਾ। ਜਿਨ੍ਹਾਂ 'ਚ ਪਹਿਲਾਂ ਲੜਕੇ ਨੇ ਜਨਮ ਲਿਆ ਅਤੇ ਫਿਰ ਲੜਕੀ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੜਕਾ ਪੂਰੀ ਤਰ੍ਹਾਂ ਨਾਲ ਠੀਕ-ਠਾਕ ਤੰਦਰੁਸਤ ਸੀ ਪਰ ਲੜਕੀ ਦੇ ਪੇਟ ਨਾਲ ਅਰਧ ਵਿਕਸਿਤ ਇੱਕ ਹੋਰ ਲੜਕੀ ਜੁੜੀ ਹੋਈ ਸੀ।
ਇਸ ਨਵਜੰਮੀ ਬੱਚੀ ਦੇ ਚਾਰ ਹੱਥ ਅਤੇ ਚਾਰ ਪੈਰ ਲੱਗਦੇ ਹਨ ਫਿਲਹਾਲ ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਔਰਤ ਦੇ ਪੇਟ 'ਚ ਤਿੰਨ ਭਰੂਣ ਪਲ ਰਹੇ ਸਨ। ਉਨ੍ਹਾਂ 'ਚੋਂ ਦੋ ਸਾਧਾਰਨ ਰਹੇ ਪਰ ਤੀਸਰਾ ਵਿਕਸਿਤ ਨਹੀਂ ਹੋ ਸਕਿਆ। ਇਸ ਤਰ੍ਹਾਂ ਅਰਧ ਵਿਕਸਿਤ ਭਰੂਣ ਬੱਚੀ ਦੇ ਪੇਟ ਨਾਲ ਇੰਝ ਜੁੜ ਗਿਆ ਜਿਵੇ ਕਿ ਉਸ ਬੱਚੀ ਦੇ ਚਾਰ ਹੱਥ-ਪੈਰ ਹੋਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।