ਟੀਵੀ ਐਂਕਰ ਰਹਿ ਚੁੱਕੀ ਸੁਪ੍ਰੀਆ ਸ਼੍ਰੀਨੇਤ ਨੂੰ ਕਾਂਗਰਸ ਨੇ ਦਿੱਤੀ ਵੱਡੀ ਜ਼ਿੰਮੇਵਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਸੁਪ੍ਰੀਆ ਸ਼੍ਰੀਨੇਤ ਨੂੰ ਬਣਾਇਆ ਕੌਮੀ ਬੁਲਾਰਾ

Supriya Shrinate appointed as spokesperson of Congress

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਮਹਾਰਾਜਗੰਜ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਰਹੀ ਸ਼੍ਰੀਨੇਤ ਨੂੰ ਪਾਰਟੀ ਦਾ ਕੌਮੀ ਬੁਲਾਰਾ ਬਣਾਇਆ ਗਿਆ ਹੈ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਮੁਤਾਬਕ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸੁਪ੍ਰੀਆ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਤੱਕ ਟੀਵੀ ਪੱਤਰਕਾਰ ਰਹੀ ਸੁਪਰੀਆ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਹਰਸ਼ਵਰਧਨ ਦੀ ਲੜਕੀ ਹੈ। ਉਹ ਲੋਕ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ ਪਰ ਉਹਨਾਂ ਨੂੰ ਭਾਜਪਾ ਦੇ ਪੰਕਜ ਚੋਧਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਦੇ ਪਿਤਾ ਹਰਸ਼ ਵਰਧਨ ਇਸੇ ਸੀਟ ਤੋਂ ਦੋ ਵਾਰ ਸੰਸਦ ਰਹਿ ਚੁੱਕੇ ਹਨ। ਸੁਪ੍ਰੀਆ ਦੇ ਪਿਤਾ ਹਰਸ਼ਵਰਧਨ ਦਾ ਸਾਲ 2016 ਵਿਚ ਦੇਹਾਂਤ ਹੋ ਗਿਆ ਸੀ।

ਟੈਲੀਵਿਜ਼ਨ ਪੱਤਰਕਾਰਿਤਾ ਦਾ ਮਸ਼ਹੂਰ ਚੇਹਰਾ ਰਹੀ ਸੁਪ੍ਰੀਆ ਟੀਵੀ ਚੈਨਲਾਂ ਵਿਚ ਵੱਖ ਵੱਖ ਅਹੁਦਿਆਂ ‘ਤੇ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ਕੰਮ ਕਰ ਚੁੱਕੀ ਹੈ। ਉਹ ਟਾਇਮਜ਼ ਟੈਲੀਵਿਜ਼ਨ ਨੈੱਟਵਰਕ ਦੇ ਬਿਜ਼ਨੇਸ ਚੈਨਲ ਈਟੀ ਨਾਓ ਵਿਚ ਕਾਰਜਕਾਰੀ ਸੰਪਾਦਕ ਸੀ। ਈਟੀ ਨਾਓ ਤੋਂ ਪਹਿਲਾਂ ਉਹ ਐਨਡੀਟੀਵੀ ਵਿਚ ਅਸਿਸਟੈਂਟ ਐਡੀਟਰ ਸੀ। ਲੇਡੀਜ਼ ਸ੍ਰੀਰਾਮ ਕਾਲਜ ਦੀ ਸਾਬਕਾ ਵਿਦਿਆਰਥਣ ਰਹੀ ਸੁਪ੍ਰੀਆ ਸ਼੍ਰਨੇਤ ਨੇ ਇਤਿਹਾਸ ਵਿਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਹਨਾਂ ਨੇ ਅਪਣੀ ਸਕੂਲੀ ਸਿੱਖਿਆ ਲਖਨਊ ਦੇ ਇਕ ਕਾਨਵੇਂਟ ਸਕੂਲ ਤੋਂ ਪ੍ਰਾਪਤ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।