ਰਾਜ ਸਭਾ ਵਿੱਚ ਹੋਏ ਹੰਗਾਮੇ ਤੇ ਕਾਰਵਾਈ, 8 ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਕੀਤਾ ਮੁਅੱਤਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਕੱਲ੍ਹ ਦੀ ਘਟਨਾ ਤੋਂ ਨਾਰਾਜ਼ ਦਿਖਾਈ ਦਿੱਤੇ।

Rajya Sabha

ਐਤਵਾਰ ਨੂੰ ਰਾਜ ਸਭਾ ਵਿੱਚ ਖੇਤੀਬਾੜੀ ਬਿੱਲ ‘ਤੇ ਵਿਚਾਰ ਵਟਾਂਦਰੇ ਦੌਰਾਨ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ। ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਕੱਲ੍ਹ ਦੀ ਘਟਨਾ ਤੋਂ ਨਾਰਾਜ਼ ਦਿਖਾਈ ਦਿੱਤੇ।

ਉਹਨਾਂ ਨੇ  ਹੰਗਾਮਾ ਕਰਨ ਵਾਲੇ ਅੱਠ ਸੰਸਦ ਮੈਂਬਰਾਂ ਨੂੰ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ।  ਚੇਅਰਮੈਨ ਨੇ ਸੋਮਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਕਿਹਾ ਕਿ ਕੱਲ੍ਹ ਰਾਜ ਸਭਾ ਲਈ ਬਹੁਤ ਬੁਰਾ ਦਿਨ ਸੀ। ਕੁਝ ਮੈਂਬਰ ਸਦਨ ਦੇ ਵੇਲ ਵੱਲ ਆ ਗਏ।

ਡਿਪਟੀ ਚੇਅਰਮੈਨ ਨਾਲ  ਧੱਕਾ ਮੁਕੀ ਕੀਤੀ ਗਈ। ਕੁਝ ਸੰਸਦ ਮੈਂਬਰਾਂ ਨੇ ਕਾਗਜ਼ ਸੁੱਟ ਦਿੱਤੇ। ਮਾਈਕ ਟੁੱਟ ਗਿਆ। ਨਿਯਮ ਕਿਤਾਬ ਸੁੱਟ ਦਿੱਤੀ ਗਈ। ਚੇਅਰਮੈਨ ਨੇ ਕਿਹਾ ਕਿ ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਡਿਪਟੀ ਚੇਅਰਮੈਨ ਨੂੰ ਧਮਕੀ ਦਿੱਤੀ ਗਈ। ਉਨ੍ਹਾਂ 'ਤੇ ਅਪਮਾਨਜਨਕ ਟਿਪਣੀਆਂ ਕੀਤੀਆਂ ਗਈਆਂ।

ਇਸ ਘਟਨਾ ਤੋਂ ਦੁਖੀ ਚੇਅਰਮੈਨ ਨੇ ਵਿਰੋਧੀ ਪਾਰਟੀਆਂ ਦੇ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਕੀਤੇ ਜਾਣ ਵਾਲੇ ਸੰਸਦ ਮੈਂਬਰਾਂ ਵਿੱਚ ਡੈਰੇਕ ਓ ਬ੍ਰਾਇਨ, ਸੰਜੇ ਸਿੰਘ, ਰਿਪਨ ਬੋਰਾ, ਸੱਯਦ ਨਜ਼ੀਰ ਹੁਸੈਨ, ਕੇ ਕੇ ਰਾਗੇਸ਼, ਏ ਕਰੀਮ, ਰਾਜੀਵ ਸੱਤਵ, ਡੋਲਾ ਸੇਨ ਸ਼ਾਮਲ ਹਨ।

ਚੇਅਰਮੈਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਡਿਪਟੀ ਚੇਅਰਮੈਨ ਖ਼ਿਲਾਫ਼ ਲਿਆਂਦਾ ਗਿਆ ਵਿਸ਼ਵਾਸ-ਪ੍ਰਸਤਾਵ ਨਿਯਮਾਂ ਅਨੁਸਾਰ ਸਹੀ ਨਹੀਂ ਹੈ। ਸਪੀਕਰ ਦੀ ਕਾਰਵਾਈ ਤੋਂ ਬਾਅਦ ਵੀ ਸਦਨ ਵਿਚ ਹੰਗਾਮਾ ਜਾਰੀ ਰਿਹਾ।

ਦੱਸ ਦੇਈਏ ਕਿ ਐਤਵਾਰ ਨੂੰ ਖੇਤੀਬਾੜੀ ਬਿੱਲਾਂ ‘ਤੇ ਵਿਚਾਰ ਵਟਾਂਦਰੇ ਦੌਰਾਨ ਕਾਫੀ ਹੰਗਾਮਾ ਹੋਇਆ ਸੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਜਵਾਬ ਤੋਂ ਅਸੰਤੁਸ਼ਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ  ਵੇਲ ਤੱਕ ਪਹੁੰਚ ਗਏ। ਹਾਲਾਂਕਿ, ਹੰਗਾਮਾ ਦੇ ਵਿਚਕਾਰ ਨਰਿੰਦਰ ਸਿੰਘ ਤੋਮਰ ਜਵਾਬ ਦਿੰਦੇ ਰਹੇ।