ਲਾਪਤਾ ਸੀ ਪ੍ਰੇਮੀ ਜੋੜਾ, ਜੰਗਲ 'ਚ ਦਰੱਖਤ ’ਤੇ ਲਟਕਦੀਆਂ ਮਿਲੀਆਂ ਲਾਸ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

A loving couple was missing

 

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਬਿਹਾਰੀਗੜ੍ਹ ਦੇ ਜੰਗਲ ਵਿਚ 3 ਸਤੰਬਰ ਤੋਂ ਲਾਪਤਾ ਪ੍ਰੇਮੀ ਜੋੜੇ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਸੀਨੀਅਰ ਪੁਲਿਸ ਕਪਤਾਨ ਵਿਪਿਨ ਟਾਡਾ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਬਿਹਾਰੀਗੜ੍ਹ ਦੇ ਜੰਗਲ ਵਿਚ ਵਰਿੰਦਰ (40) ਅਤੇ ਇੱਕ 17 ਸਾਲਾ ਲੜਕੀ ਦੀ ਲਾਸ਼ ਫਾਹੇ ਨਾਲ ਲਟਕਦੀਆਂ ਮਿਲੀਆਂ। ਦੋਵੇਂ 3 ਸਤੰਬਰ ਤੋਂ ਲਾਪਤਾ ਸਨ।

ਟਾਡਾ ਅਨੁਸਾਰ ਦੋਵੇਂ ਲਾਸ਼ਾਂ ਸੜੀ ਹਾਲਤ ਵਿੱਚ ਮਿਲੀਆਂ ਹਨ। ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਅਨੁਸਾਰ ਨਾਗਲ ਥਾਣਾ ਖੇਤਰ ਦੇ ਰਸੂਲਪੁਰ ਦਾ ਰਹਿਣ ਵਾਲਾ ਵਰਿੰਦਰ ਪੇਸ਼ੇ ਤੋਂ ਅਧਿਆਪਕ ਸੀ ਅਤੇ ਦੱਸਿਆ ਜਾਂਦਾ ਹੈ ਕਿ ਉਸ ਦੇ ਆਪਣੇ ਹੀ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਪ੍ਰੇਮ ਸਬੰਧ ਸਨ।

ਲੜਕੀ ਦੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਦੇ ਅਗਵਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਪੁਲਿਸ ਦੋਵਾਂ ਦੀ ਭਾਲ ਕਰ ਰਹੀ ਸੀ ਪਰ ਵਾਰ-ਵਾਰ ਲੋਕੇਸ਼ਨ ਬਦਲਣ ਕਾਰਨ ਉਨ੍ਹਾਂ ਦਾ ਸੁਰਾਗ ਨਹੀਂ ਲੱਗ ਸਕਿਆ।
ਮੰਗਲਵਾਰ ਸ਼ਾਮ ਬਿਹਾਰੀਗੜ੍ਹ ਦੇ ਜੰਗਲ 'ਚ ਬਦਬੂ ਆਉਣ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵਰਿੰਦਰ ਅਤੇ ਵਿਦਿਆਰਥਣ ਦੋਵਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।