ਵਿਆਹ ਦਾ ਮਤਲਬ ਸਿਰਫ਼ ਸਰੀਰਕ ਸੁੱਖ ਹੀ ਨਹੀਂ, ਪਰਿਵਾਰ ਵਧਾਉਣਾ ਵੀ ਜ਼ਰੂਰੀ: ਮਦਰਾਸ ਹਾਈ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਆਹ ਵਿਚ ਬੱਚੇ ਜੋੜੇ ਦੇ ਵਿਚਕਾਰ ਉਹਨਾਂ ਨੂੰ ਇਕੱਠੇ ਰੱਖਣ ਦਾ ਆਧਾਰ ਹੁੰਦੇ ਹਨ।

Madras High Court

 

ਨਵੀਂ ਦਿੱਲੀ: ਬਾਲ ਹਿਰਾਸਤ ਦੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਦਰਾਸ ਹਾਈ ਕੋਰਟ ਨੇ ਵਿਆਹ ਨੂੰ ਲੈ ਕੇ ਅਹਿਮ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਕਿਹਾ ਕਿ ਵਿਆਹ ਦਾ ਮਤਲਬ ਸਿਰਫ਼ ਸਰੀਰਕ ਸੁੱਖ ਪ੍ਰਾਪਤ ਕਰਨਾ ਨਹੀਂ ਹੈ ਸਗੋਂ ਪਰਿਵਾਰ ਨੂੰ ਅੱਗੇ ਵਧਾਉਣਾ ਵੀ ਹੈ। ਅਦਾਲਤ ਨੇ ਕਿਹਾ ਕਿ ਇਹ ਇਕੋ ਇਕ ਆਧਾਰ ਹੈ ਜਿਸ ਤੋਂ ਪਰਿਵਾਰ ਦੀ ਲੜੀ ਅੱਗੇ ਵਧਦੀ ਹੈ। ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਆਹ ਵਿਚ ਬੱਚੇ ਜੋੜੇ ਦੇ ਵਿਚਕਾਰ ਉਹਨਾਂ ਨੂੰ ਇਕੱਠੇ ਰੱਖਣ ਦਾ ਆਧਾਰ ਹੁੰਦੇ ਹਨ। ਜਸਟਿਸ ਕ੍ਰਿਸ਼ਨਨ ਰਾਮਾਸਵਾਮੀ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਜੋੜੇ ਦਾ ਰਿਸ਼ਤਾ ਖਤਮ ਹੋ ਸਕਦਾ ਹੈ ਪਰ ਉਹ ਬੱਚਿਆਂ ਨਾਲ ਮਾਂ ਅਤੇ ਪਿਤਾ ਵਾਂਗ ਰਿਸ਼ਤਾ ਕਾਇਮ ਰੱਖਦੇ ਹਨ।

ਉਹਨਾਂ ਕਿਹਾ ਕਿ ਕਿਸੇ ਵੀ ਬੱਚੇ ਲਈ ਉਸ ਦੀ ਮਾਂ ਅਤੇ ਪਿਤਾ ਦੋਵੇਂ ਮਹੱਤਵਪੂਰਨ ਹੁੰਦੇ ਹਨ, ਭਾਵੇਂ ਉਹਨਾਂ ਵਿਚੋਂ ਇਕ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੋਵੇ। ਅਦਾਲਤ ਨੇ ਇਹ ਟਿੱਪਣੀ ਬੱਚੇ ਦੀ ਕਸਟਡੀ ਨੂੰ ਲੈ ਕੇ ਵਕੀਲ ਜੋੜੇ ਦਰਮਿਆਨ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਕੀਤੀ। ਦਰਅਸਲ ਵਕੀਲ ਵਿਅਕਤੀ ਨੇ ਅਦਾਲਤ ਦੇ ਕਈ ਹੁਕਮਾਂ ਦੇ ਬਾਵਜੂਦ ਪਤਨੀ ਨੂੰ ਬੱਚੇ ਨਾਲ ਮਿਲਣ ਨਹੀਂ ਦਿੱਤਾ। ਇਸ ਤੋਂ ਬਾਅਦ ਔਰਤ ਨੇ ਅਦਾਲਤ ਦਾ ਰੁਖ ਕੀਤਾ ਅਤੇ ਕਿਹਾ ਕਿ ਪਤੀ ਨੇ ਮਾਂ ਉਸ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕਰਨਾ ਗਲਤ ਹੈ।

ਇਸ 'ਤੇ ਸੁਣਵਾਈ ਕਰਦਿਆਂ ਜਸਟਿਸ ਰਾਮਾਸਵਾਮੀ ਨੇ ਕਿਹਾ, 'ਬੱਚੇ ਨੂੰ ਆਪਣੀ ਮਾਂ ਜਾਂ ਪਿਤਾ ਦੇ ਖਿਲਾਫ ਖੜ੍ਹਾ ਕਰਨਾ ਗਲਤ ਹੈ। ਬੱਚੇ ਲਈ ਮਾਂ ਅਤੇ ਪਿਤਾ ਜ਼ਰੂਰੀ ਹਨ। ਬੱਚਿਆਂ ਨੂੰ ਮਾਂ-ਬਾਪ ਦੀ ਲੋੜ ਪੂਰੀ ਜ਼ਿੰਦਗੀ ਲਈ ਅਤੇ ਖਾਸ ਕਰਕੇ ਬਾਲਗ ਹੋਣ ਤੱਕ ਦੀ ਲੋੜ ਹੁੰਦੀ ਹੈ’।