Haryana News: ਪੁਲਿਸ ਨੇ ਨਾਕਾਬੰਦੀ ਦੌਰਾਨ ਭਾਜਪਾ ਵਿਧਾਇਕ ਦੇ ਡਰਾਈਵਰ ਤੇ ਕਰੀਬੀ ਕੋਲੋਂ 50 ਲੱਖ ਰੁਪਏ ਕੀਤੇ ਜ਼ਬਤ

ਏਜੰਸੀ

ਖ਼ਬਰਾਂ, ਰਾਸ਼ਟਰੀ

Haryana News: ਉਹ ਪੁਲਿਸ ਨੂੰ ਰਕਮ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦੇ ਸਕਿਆ, ਜਿਸ ’ਤੇ ਪੁਲਿਸ ਨੇ ਰਕਮ ਜ਼ਬਤ ਕਰ ਲਈ।

During the blockade, the police seized Rs. 50 lakh from the driver and a close associate of the BJP MLA

 

Haryana News:  ਹਰਿਆਣਾ ਦੇ ਸੋਨੀਪਤ 'ਚ ਗੋਹਾਨਾ ਰੋਡ 'ਤੇ ਨਾਕਾਬੰਦੀ ਦੌਰਾਨ ਪੁਲਿਸ ਅਤੇ ਐੱਸਐੱਸਟੀ ਦੀ ਟੀਮ ਨੇ ਗੱਡੀ 'ਚੋਂ 50 ਲੱਖ ਰੁਪਏ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜੀਂਦ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨ ਮਿੱਢਾ ਦਾ ਡਰਾਈਵਰ ਹੈਪੀ ਅਤੇ ਉਸ ਦਾ ਕਰੀਬੀ ਦੋਸਤ ਕਾਲੂ ਕਾਰ ਵਿੱਚ ਸਵਾਰ ਸਨ।

ਦੋਵੇਂ ਨੋਇਡਾ ਤੋਂ ਨਕਦੀ ਲਿਆ ਰਹੇ ਸਨ। ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਗਿਆ ਕਿ ਇਹ 50 ਲੱਖ ਰੁਪਏ ਪਲਾਟ ਦੀ ਰਜਿਸਟਰੀ ਲਈ ਹੈ। ਉਹ ਪੁਲਿਸ ਨੂੰ ਰਕਮ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦੇ ਸਕੇ, ਜਿਸ ’ਤੇ ਪੁਲਿਸ ਨੇ ਰਕਮ ਜ਼ਬਤ ਕਰ ਲਈ।

ਦੱਸ ਦੇਈਏ ਕਿ ਹਰਿਆਣਾ 'ਚ ਚੋਣ ਜ਼ਾਬਤੇ ਕਾਰਨ ਕਈ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ। ਇਸ ਦੌਰਾਨ ਸੋਨੀਪਤ ਵਿੱਚ ਐਸਐਸਟੀ ਦੀ ਟੀਮ ਨੇ ਗੋਹਾਨਾ ਰੋਡ ਬਾਈਪਾਸ ਤੋਂ ਇੱਕ ਵਾਹਨ ਦੀ ਚੈਕਿੰਗ ਕੀਤੀ ਤਾਂ ਐਸਐਸਟੀ ਦੇ ਡਿਊਟੀ ਮੈਜਿਸਟਰੇਟ ਦਿਲਬਾਗ ਸਿੰਘ ਅਤੇ ਸਿਟੀ ਥਾਣੇ ਦੇ ਏਐਸਆਈ ਬਿਜੇਂਦਰ ਨੇ ਇੱਕ ਵਾਹਨ ਨੂੰ ਰੋਕ ਕੇ ਬੈਗ ਦੀ ਚੈਕਿੰਗ ਕੀਤੀ।

ਇਸ 'ਤੇ ਪੁਲਿਸ ਨੂੰ ਸ਼ੱਕ ਹੋਇਆ ਅਤੇ ਬੈਗ ਨੂੰ ਖੋਲ੍ਹਣ 'ਤੇ ਨਕਦੀ ਬਰਾਮਦ ਹੋਈ। 50 ਲੱਖ ਰੁਪਏ ਦੇ ਬੰਡਲ ਮਿਲੇ ਸਨ।

ਕਾਰ ਵਿੱਚ ਸਵਾਰ ਨੌਜਵਾਨ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਪੈਸੇ ਲੈ ਕੇ ਆਇਆ ਸੀ। ਹਾਲਾਂਕਿ ਜਦੋਂ ਐੱਸ.ਐੱਸ.ਟੀ ਨੇ ਉਸ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਉਹ ਕਿਸੇ ਤਰ੍ਹਾਂ ਦਾ ਦਸਤਾਵੇਜ਼ ਨਾ ਦਿਖਾ ਸਕੇ। ਪੁਲਿਸ ਨੇ ਸਾਰੀ ਰਕਮ ਜ਼ਬਤ ਕਰਨ ਤੋਂ ਬਾਅਦ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਵੀ ਦਿੱਤੀ।